ਪੰਜਾਬੀ ਸੱਭਿਆਚਾਰ ਦੇ ਹੁਸੀਨ ਰੰਗਾਂ ਨੂੰ ਕਨੇਡਾ ਵਿੱਚ ਪ੍ਰਫੁਲਤ ਕਰੇਗੀ ਕਲਾਕਾਰਾਂ ਦੀ ਤਿੱਕੜੀ

ਲੋਕ ਗਾਇਕ ਸੋਹਣ ਸ਼ੰਕਰ- ਕੁਲਦੀਪ ਚੁੰਬਰ ਅਤੇ ਐਸ ਰਿਸ਼ੀ ਹੋਣਗੇ ਆਪਣੇ ਨਵੇਂ ਗੀਤਾਂ ਰਾਹੀਂ ਸਰੋਤਿਆਂ ਦੇ ਰੂਬਰੂ
ਕੈਨੇਡਾ (ਵੈਨਕੁਵਰ/ ਸਰੀ)-ਪੰਜਾਬ ਭਰ ਤੋਂ ਵੱਖ-ਵੱਖ ਪੰਜਾਬੀ ਗਾਇਕ ਸਮੇਂ-ਸਮੇਂ ਤੇ ਪੰਜਾਬੀ ਸੱਭਿਆਚਾਰਕ ਮਾਂ ਬੋਲੀ ਦੀ ਸੇਵਾ ਅਤੇ  ਵਿਰਸੇ ਵਿਰਾਸਤ ਨੂੰ ਹੋਰ ਵੀ ਚਾਰ ਚੰਦ ਲਾਉਣ ਲਈ ਇਥੇ ਕਨੇਡਾ ਵਿਚ ਪ੍ਰਵਾਸ ਕਰਦੇ ਰਹਿੰਦੇ ਹਨ ਅਤੇ ਆਪਣੀ ਆਪਣੀ ਕਲਾ ਰਾਹੀਂ ਲੋਕਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੁੜਨ ਦਾ ਸੁਨੇਹਾ ਦਿੰਦੇ ਰਹਿੰਦੇ ਹਨ। ਇਸ ਹੀ ਕੜੀ ਅਧੀਨ ਇੱਥੇ ਪੁੱਜੇ ਵੱਖ-ਵੱਖ ਪੰਜਾਬੀ ਲੋਕ ਗਾਇਕ ਜਿਹਨਾਂ ਵਿੱਚ ਸੋਹਣ ਸ਼ੰਕਰ, ਕੁਲਦੀਪ ਚੁੰਬਰ, ਐਸ ਰਿਸ਼ੀ ਨੇ ਵੀ ਪ੍ਰੈੱਸ ਮੀਡੀਆ ਸਾਹਮਣੇ ਆਪਣੇ ਵਿਚਾਰ ਰੱਖਦੇ ਹੋਏ ਇਹ ਕਿਹਾ ਕਿ ਉਹ ਵੀ ਬਹੁਤ ਜਲਦ ਇਥੇ ਲੋਕ ਮੇਲਿਆਂ ਰਾਹੀਂ ਸਰੋਤਿਆਂ ਦੇ ਰੂਬਰੂ ਹੋਣਗੇ। ਇਹਨਾਂ ਗਾਇਕਾਂ ਦੀ ਤਿੱਕੜੀ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਸਰੋਤਿਆਂ ਵਲੋਂ ਪਹਿਲਾਂ ਵੀ ਰੱਜਵਾਂ ਪਿਆਰ ਉਹਨਾਂ ਦੇ ਗਾਏ ਪੰਜਾਬੀ ,ਧਾਰਮਿਕ, ਸੂਫ਼ੀ ਅਤੇ ਹੋਰ ਵੱਖ-ਵੱਖ ਰੰਗਾਂ ਦੇ ਗੀਤਾਂ ਰਾਹੀਂ ਮਿਲਦਾ ਰਿਹਾ ਹੈ। ਪੰਜਾਬ ਵਿੱਚ ਲੱਗਣ ਵਾਲੇ ਲੋਕ ਮੇਲਿਆਂ ਵਿੱਚ ਮਿਲਦੇ ਮਾਣ ਸਨਮਾਨ ਅਤੇ ਪਿਆਰ ਮੁਹੱਬਤ ਦੀ ਬਦੌਲਤ ਓਹ ਬਹੁਤ ਹੀ ਜਲਦ ਇਥੇ ਕਨੇਡਾ ਵਿਚ ਆਪਣੇ ਨਵੇਂ ਗੀਤਾਂ ਦੇ ਗੁਲਦਸਤੇ ਰਾਹੀਂ ਭਰਵੀਂ ਹਾਜ਼ਰੀ ਲਗਵਾਉਣਗੇ। ਜਿਕਰਯੋਗ ਹੈ ਕਿ ਇੱਥੋਂ ਦੀ ਮਸਰੂਫ ਜ਼ਿੰਦਗੀ ਦੇ ਹੁਸੀਨ ਰੰਗਾਂ ਨਾਲ ਅਠਖੇਲੀਆਂ ਕਰਦੇ ਇਹ ਵੱਖ ਵੱਖ ਗਾਇਕ ਕਲਾਕਾਰ ਸੋਹਣ ਸ਼ੰਕਰ ਟ੍ਰੈਕ (ਬੱਗੇ ਬੱਗੇ ਬੈਲ ਰੱਖਣੇ) ਲੋਕ ਗਾਇਕ ਐਸ ਰਿਸ਼ੀ, ਟ੍ਰੈਕ ( ਜ਼ਿੰਦਗੀ) ਅਤੇ ਗਾਇਕ ਕੁਲਦੀਪ ਚੁੰਬਰ ਟ੍ਰੈਕ (ਨੱਚ ਲੈ ) ਰਾਹੀਂ ਲੋਕ ਕਚਹਿਰੀ ਵਿੱਚ ਪ੍ਰਵਾਨ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਈ-ਆਟੋ ਰਿਕਸ਼ਾ ਯੂਨੀਅਨ ਫਿਲੌਰ ਦੀ ਚੋਣ ਜਸਕਰਨ ਸਿੰਘ ਪ੍ਰਧਾਨ ਤੇ ਰਾਹੁਲ ਬਣੇ ਜਨਰਲ ਸਕੱਤਰ
Next article“ਬਗਲਾ ਭਗਤ,ਸਮਾਜ ਸੇਵੀ, ਚਿੱਟਾ ਪਾਰਟੀ”