HOME ਰੇਲ ਕੋਚ ਫੈਕਟਰੀ ,  ਵਿੱਚ ਇੱਕ ਦਿਨਾਂ  ਸੁਰੱਖਿਆ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ

ਰੇਲ ਕੋਚ ਫੈਕਟਰੀ ,  ਵਿੱਚ ਇੱਕ ਦਿਨਾਂ  ਸੁਰੱਖਿਆ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ

ਕਪੂਰਥਲਾ,  (ਸਮਾਜ ਵੀਕਲੀ)   (ਕੌੜਾ )–  ਰੇਲ ਕੋਚ ਫੈਕਟਰੀ (ਆਰ ਸੀ ਐਫ), ਕਪੂਰਥਲਾ ਵਿੱਚ ਫੈਕਟਰੀਜ਼ ਡਾਇਰੈਕਟੋਰੇਟ, ਪੰਜਾਬ, ਚੰਡੀਗੜ੍ਹ ਅਤੇ ਪੰਜਾਬ ਇੰਡਸਟ੍ਰੀਅਲ ਸੇਫਟੀ ਕੌਂਸਲ, ਚੰਡੀਗੜ੍ਹ ਦੇ ਸਹਿਯੋਗ ਨਾਲ ਇੱਕ ਦਿਨਾਂ ਸੁਰੱਖਿਆ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਆਰ ਸੀ ਐਫ ਦੇ ਟੈਕਨੀਕਲ ਟ੍ਰੇਨਿੰਗ ਸੈਂਟਰ ਵਿੱਚ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸੁਪਰਵਾਈਸਰਾਂ  , ਤਕਨੀਕੀ ਕਰਮਚਾਰੀਆਂ ਅਤੇ ਠੇਕਾ ਕਰਮੀਆਂ  ਸਮੇਤ ਲਗਭਗ 100 ਵਿਅਕਤੀਆਂ  ਨੇ ਹਿੱਸਾ ਲਿਆ।
ਇਸ ਮੌਕੇ ਤੇ ਫੈਕਟਰੀਜ਼  ਉਪ ਨਿਰਦੇਸ਼ਕ, ਕਪੂਰਥਲਾ ਸ੍ਰੀ ਗੁਰਜੰਟ ਸਿੰਘ ਨੇ  ਸੰਬੋਧਨ ਕਰਦਿਆਂ ਕਾਰਜ ਖੇਤਰ  ’ਤੇ ਮਜ਼ਦੂਰਾਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ਦੇ ਮਹੱਤਵ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਸੇਫ਼ਟੀ  ਨਾਲ ਸੰਬੰਧਿਤ ਤਕਨੀਕੀ ਸੈਸ਼ਨ ਮਾਹਰਾਂ  ਵੱਲੋਂ ਆਯੋਜਿਤ ਕੀਤੇ ਗਏ। ਸ੍ਰੀ ਸੋਮ ਰਾਜ (ਗੋਲਡ ਮੈਡਲਿਸਟ) ਨੇ ਫਰਸਟ ਏਡ ਬਾਰੇ, ਸ੍ਰੀ ਸੰਗੀਤਪਾਲ ਸਿੰਘ ਨੇ ਫੈਕਟਰੀ ਐਕਟ 1948 ਬਾਰੇ, ਸ੍ਰੀ ਵਿਕਾਸ ਕੁਮਾਰ ਨੇ ਇਲੈਕਟ੍ਰਿਕਲ ਸੁਰੱਖਿਆ ਬਾਰੇ ਅਤੇ ਸ੍ਰੀ ਜੇ. ਕੇ. ਤੋਮਰ ਨੇ ਵੈਲਡਿੰਗ ਸੁਰੱਖਿਆ ਬਾਰੇ ਆਪਣੇ ਵਿਚਾਰ ਪ੍ਰਸਤੁਤ ਕੀਤੇ। ਫੈਕਟਰੀਜ਼ ਡਾਇਰੈਕਟੋਰੇਟ ਦਫ਼ਤਰ ਤੋਂ ਸ੍ਰੀ ਜਸਪ੍ਰੀਤ ਸਿੰਘ ਅਤੇ ਸ੍ਰੀ ਜੋਗਾਰਾਮ ਵੀ ਇਸ ਮੌਕੇ ’ਤੇ ਮੌਜੂਦ ਰਹੇ। ਪ੍ਰੋਗਰਾਮ ਦੌਰਾਨ ਆਰ ਸੀ ਐੱਫ ਦੇ ਸੇਫਟੀ  ਅਫਸਰ  ਸ੍ਰੀ ਅਸ਼ੋਕ ਕੁਮਾਰ ਮੇਘਵਾਲ ਵੱਲੋਂ  ਸੁਰੱਖਿਆ ਵਿਸ਼ਿਆਂ ’ਤੇ ਕਵਿਜ਼ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਸਹੀ ਜਵਾਬ ਦੇਣ ਵਾਲੇ ਕਰਮਚਾਰੀਆਂ  ਨੂੰ ਇਨਾਮ ਤਕਸੀਮ ਕਿਤੇ ਗਏ। ਪ੍ਰੋਗਰਾਮ ਦੇ ਅੰਤ ਵਿੱਚ ਚੀਫ  ਸੇਫਟੀ ਅਫਸਰ  ਸ੍ਰੀ ਜਗਮੀਤ ਸਿੰਘ ਨੇ ਧੰਨਵਾਦ ਪ੍ਰਸਤਾਵ ਪੇਸ਼ ਕਰਦੇ ਹੋਏ ਸਭ ਨੂੰ ਸੁਰੱਖਿਅਤ ਕਾਰਜ ਪ੍ਰਣਾਲੀਆਂ  ਅਪਣਾਉਣ ਲਈ ਅਪੀਲ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਿਕਰਮਜੀਤ ਸਿੰਘ ਖ਼ਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਪੋਕਸਮੈਨ ਬਣਾਉਣ ਤੇ ਸਮੱਚੀ ਹਾਈ ਕਮਾਡ ਦਾ ਧੰਨਵਾਦ 
Next articleਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਦੁਆਰਾ ਕਿਲ੍ਹਾ ਗੋਬਿੰਦਗੜ੍ਹ ਦਾ ਦੌਰਾ