ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਕਪੂਰਥਲਾ ਵਿਖੇ ਸਰਕਾਰ ਵੱਲੋਂ ਐੱਸ ਓ ਆਈ ਲਈ ਪ੍ਰਵੇਸ਼ ਪ੍ਰੀਖਿਆ ਵਿੱਚ 9ਵੀਂ ਜਮਾਤ ਦੇ ਕੁੱਲ 30 ਕੁਆਲੀਫਾਈ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਸੈਸ਼ਨ ਉਲੀਕਿਆ ਗਿਆ । ਜਿਸ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਨਿੱਘਾ ਸੱਦਾ ਪੱਤਰ ਦਿੱਤਾ ਗਿਆ । ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਦਲਜੀਤ ਕੌਰ ਜੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਕੁਆਲੀਫਾਈ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਇਹ ਸਾਰਾ ਪ੍ਰੋਗਰਾਮ ਸਕੂਲ ਦੇ ਪ੍ਰਿੰਸੀਪਲ ਸਾਹਿਬ ਡਾ. ਤਜਿੰਦਰਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਹੋਇਆ।
ਡੀ ਪੀ ਐੱਫ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਜਯੋਤੀ ਮਹਿੰਦਰੂ ਅਤੇ ਸ. ਵਰਿੰਦਰ ਪਾਲ ਸਿੰਘ ਹੈਡਮਾਸਟਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਤੋਂ ਇਲਾਵਾ ਹਰਸਿਮਰਤ ਸਿੰਘ, ਯੋਗੇਸ਼ ਚੰਦਰ, ਬੁੱਧ ਦੇਵ, ਮਨਜੀਤ ਕੌਰ, ਮਨਪ੍ਰੀਤ, ਗੁਰਪ੍ਰੀਤ ਕੌਰ ਅਵਤਾਰ ਸਿੰਘ, ਗੁਰਦੇਵ ਚੰਦ ਅਤੇ ਸਮੂਹ ਸਟਾਫ ਮੈਂਬਰਸ ਮੌਜੂਦ ਰਹੇ । ਸਮੂਹ ਮੈਂਬਰਾਂ ਵੱਲੋਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਗਿਆ ਅਤੇ ਨਾਲ ਹੀ ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ । ਸਕੂਲ ਦੇ ਇੰਚਾਰਜ ਡਾ. ਤਜਿੰਦਰ ਪਾਲ ਜੀ ਨੇ ਇਹਨਾਂ ਵਿਦਿਆਰਥੀਆਂ, ਮਾਪਿਆਂ ਅਤੇ ਸਮੂਹ ਸਟਾਫ ਦਾ ਧੰਨਵਾਦ ਕਰਦਿਆਂ ਏਸ ਸਫਲਤਾ ਦੀ ਵਧਾਈ ਦਿੱਤੀ ਓਹਨਾਂ ਦੱਸਿਆ ਕਿ ਸਕੂਲ ਆਫ ਐਮੀਨੈਂਸ ਦੇ ਤਹਿਤ ਲਈ ਗਈ ਪ੍ਰੀਖਿਆ ਵਿੱਚ 298 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿਚੋਂ 30 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਕੁਆਲੀਫਾਈ ਕੀਤੀ । ਉਹਨਾਂ ਦੇ ਸਟਾਫ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਅਖੀਰ ਵਿੱਚ ਮਾਪਿਆਂ ਨੂੰ ਸਕੂਲ ਸਟਾਫ ਵੱਲੋਂ ਚਾਹ ਪਾਣੀ ਨਾਲ ਨਿਵਾਜਿਆ ਗਿਆ । ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹੋਰਨਾਂ ਬੱਚਿਆਂ ਨੂੰ ਵੀ ਏਸ ਵਿੱਦਿਅਕ ਖੇਤਰ ਵਿਚ ਮੱਲਾਂ ਮਾਰਨ ਲਈ ਉਤਸ਼ਾਹਿਤ ਕੀਤਾ ਗਿਆ। ਸਰਵਨ ਕੁਮਾਰ ਜੀ ਨੇ ਸਟੇਜ ਦੀ ਭੂਮਿਕਾ ਬਹੁਤ ਚੰਗੇ ਢੰਗ ਨਾਲ ਨਿਵਾਈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly