ਗਾਧਰਾ ਵਿਖੇ ਤਿੰਨ ਦਿਨਾਂ ਖੇਡ ਟੂਰਨਾਮੈਂਟ ਦਾ ਉਦਘਾਟਨ ਹੋਇਆ 

ਨਕੋਦਰ,( ਸੁਖਵਿੰਦਰ ਖਿੰਡਾ ) -ਪਿੰਡ ਗਾਧਰਾ ਵਿਖੇ ਸਵ ਮੋਦਨ ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ ਤੇ ਸਲਾਨਾ ਮੇਲਾ  ਦਾ ਉਦਘਾਟਨ ਸਮੂਹ ਐਨ, ਆਰ ਆਈ, ਸਮੂਹ ਨਗਰ ਨਿਵਾਸੀਆਂ, ਅਤੇ ਯੰਗ ਸਪੋਰਟਸ ਕਲੱਬ ਰਜਿ ਵੱਲੋਂ ਅਰਦਾਸ ਕਰਕੇ ਕੀਤਾ ਗਿਆ  , ਇਸ ਮੌਕੇ ਸਰਕਾਰੀ ਸਕੂਲ ਪ੍ਰਇਮਰੀ, ਵਿੰਗ ਦੇ ਬੱਚਿਆਂ ਦੇ ਐਥਲੈਟਿਕਸ ਦੇ ਮੁਕਾਬਲੇ, ਕਰਵਾਏ ਗਏ ਜਿਸ ਵਿਚ 100,200,ਮੀਟਰ, ਲੰਬੀ ਛਾਲ ਦੇ ਮੁਕਾਬਲੇ ਕਰਵਾਏ ਗਏ। ਪ੍ਧਾਨ ਸੁਖਵਿੰਦਰ ਸਿੰਘ ਤੇ ਮੇਜ਼ਰ ਸਿੰਘ ਰੰਧਾਵਾ ਨੇ ਕਿਹਾ ਕਿ 21 ਫਰਵਰੀ ਨੂੰ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ 22 ਫਰਵਰੀ ਨੂੰ ਭਾਰੀ ਛਿੰਝ ਮੇਲਾ ਹੋਵੇਗਾ  । ਇਸ ਮੌਕੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਕਬੱਡੀ ਟੂਰਨਾਮੈਂਟ ਤੇ ਛਿੰਝ ਮੇਲੇ ਵਿੱਚ ਪ੍ਰਿਤਪਾਲ ਫਗਵਾੜਾ,ਜੱਸਾ ਪੱਟੀ, ਭਿੰਦਰ ਅਜਨਾਲਾ, ਤੋਂ ਇਲਾਵਾ ਨਾਮੀ ਪਹਿਲਵਾਨ ਸ਼ਿਰਕਤ ਕਰਨਗੇ ਅਤੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਮੌਕੇ ਹਰਜਿੰਦਰ ਸਿੰਘ ਰੰਧਾਵਾ, ਸੁਰਜੀਤ ਸਿੰਘ ਸੰਧੂ ਖਜਾਨਚੀ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ ਸੋਢੀ, ਹਰਪ੍ਰੀਤ ਸਿੰਘ, ਗੁਰਦੇਵ ਲੰਬੜ ਸੋਨੂੰ , ਜੋ ਸਿੰਘ ਅਮਰੀਕਾ, ਲਹਿੰਬਰ ਸਿੰਘ ਕਨੇਡਾ, ਮੇਜਰ ਸਿੰਘ ਇੰਗਲੈਂਡ, ਜਰਨੈਲ ਸਿੰਘ, ਸੋਨੂੰ ਲੰਬੜ, ਕਮਲਜੀਤ ਸਿੰਘ, ਅਜਾਦਵਿੰਦਰ ਸਿੰਘ, ਗੁਰਦੇਵ ਸਿੰਘ ਸੰਧੂ, ਮਨਜੀਤ ਸਪੇਨ, ਰੋਨ ਸੰਧੂ ਅਮਰੀਕਾ, ਕਮਲਜੀਤ ਸਿੰਘ, ਗੁਰਮੇਲ ਸਿੰਘ, ਗੁਰਭੇਜ ਸਿੰਘ, ਵਿਜੇ ਕੁਮਾਰ ਕੰਡਾ, ਤਰਸੇਮ ਸਿੰਘ, ਕਿਸ਼ਨ ਸਿੰਘ,ਆਦਿ ਹਾਜ਼ਰ ਸਨ।

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePalestine rejects Netanyahu’s remarks over Israeli security control in West Bank, Gaza
Next articleAssange in final UK appeal against extradition to US