ਸੁੱਖੀ ਬਾਠ ਸੇਵਾ ਕਲੱਬ ਕਨੇਡਾ ਵੱਲੋਂ ਤਿੰਨ ਰੋਜ਼ਾ ਫ੍ਰੀ ਕੈਂਪ ਲਗਾਇਆ ਗਿਆ।

ਪੰਜਾਬ ਭਵਨ ਦੀ ਵਿਸ਼ੇਸ਼ ਰਿਪੋਰਟ ।

ਜਲੰਧਰ ਨਕੋਦਰ (ਹਰਜਿੰਦਰ ਪਾਲ ਛਾਬੜਾ)  (ਸਮਾਜ ਵੀਕਲੀ) : ਵਿਸਾਖੀ ਦੇ ਮੇਲੇ ਤੇ ਪਿੰਡ ਹਰਦੋ ਫਰਾਲਾ ਵਿਖੇ ਤਿੰਨ ਰੋਜ਼ਾ ਕੈਂਪ ਅਪ੍ਰੈਲ 11,12,13 ਨੂੰ ਸੁੱਖੀ ਬਾਠ ਸੇਵਾ ਕਲੱਬ ਕਨੇਡਾ ਵੱਲੋਂ ਲਗਾਇਆ ਗਿਆ। ਜਿਸ ਵਿਚ ਡਾ.ਸੀਤਲ ਕੁਮਾਰ ਔਜਲਾ ਜੀ ਆਪਣੀ ਟੀਮ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਸਮੁੱਚੀ ਟੀਮ ਵੱਲੋਂ ਮਰੀਜ਼ਾਂ ਦਾ ਮੁਫ਼ਤ ਚੈਕ ਅੱਪ ਕੀਤਾ ਗਿਆ ਅਤੇ ਲੋਕਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਸਨ। ਆਉਣ ਜਾਣ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਅਤੇ ਨਾਲ ਹੀ ਪੀਣ ਲਈ ਠੰਢੇ ਪਾਣੀ ਦੀਆਂ ਬੋਤਲਾਂ ਲੋਕਾਂ ਨੂੰ ਮਹੁੱਈਆ ਕਰਵਾਈਆਂ ਗਈਆਂ ਸਨ। ਇਸ ਕੈਂਪ ਵਿੱਚ ਪੰਜਾਬ ਭਵਨ ਜਲੰਧਰ ਦੀ ਟੀਮ ਨੇ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ। ਜਿਹਨਾਂ ਵਿੱਚੋਂ ਤੇਜਿੰਦਰ ਸਿੰਘ ਬਾਜਵਾ ਵੀ ਸ਼ਾਮਿਲ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਿਆਨੀ ਹਰਦੇਵ ਸਿੰਘ ਸਲਾਰ ਦੀ ਕਾਵਿ ਪੁਸਤਕ ‘ਅੱਲ੍ਹੇ ਜ਼ਖ਼ਮ ਪੰਧ ਲੰਮੇਰੇ’ ਕੀਤੀ ਗਈ ਲੋਕ ਅਰਪਣ
Next articleਏਹੁ ਹਮਾਰਾ ਜੀਵਣਾ – 262