ਜਥੇਦਾਰ ਕੰਗ ਵੱਲੋਂ ਫੇਅਰ ਬ੍ਰਿਗੇਡ ਦੀ ਮੰਗ
ਮਹਿਤਪੁਰ,(ਚੰਦੀ)- ਮਹਿਤਪੁਰ ਵਿਖੇ ਪਵਨ ਸਿਲਕ ਸਟੋਰ ਨੂੰ ਦੇਰ ਰਾਤ ਭਿਆਨਕ ਅੱਗ ਲਗਣ ਨਾਲ ਦੁਕਾਨਦਾਰ ਦਾ ਤਕਰੀਬਨ 35 ਲੱਖ ਦਾ ਕਪੜਾ ਸੜ ਕੇ ਸੁਆਹ ਹੋ ਗਿਆ। ਅੱਗ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਬਲਵਿੰਦਰ ਸਿੰਘ ਪੁੱਤਰ ਮਨੋਹਰ ਸਿੰਘ ਵਾਸੀ ਸਿੰਘ ਪੁਰ ਨੇ ਦੱਸਿਆ ਕਿ ਉਹ ਤਕਰੀਬਨ 7:30 ਤੇ ਦੁਕਾਨ ਵਧਾ ਕੇ ਘਰ ਚਲਾ ਗਿਆ ਸੀ ਕਿ ਦੇਰ ਰਾਤ ਤਕਰੀਬਨ 2:45 ਤੇ ਚੌਂਕੀਦਾਰ ਮਨਜੀਤ ਸਿੰਘ ਨੇ ਦੁਕਾਨ ਅੰਦਰੋਂ ਧੂਆਂ ਨਿਕਲਦਾ ਦੇਖ ਫੋਨ ਤੇ ਉਨ੍ਹਾਂ ਇਤਲਾਹ ਦਿੱਤੀ ਕਿ ਤੁਕਾਡੀ ਦੁਕਾਨ ਨੂੰ ਅੱਗ ਲਗੀ ਹੋਈ ਹੈ ਜਲਦੀ ਆਓ।
ਦੁਕਾਨਦਾਰ ਬਲਵਿੰਦਰ ਸਿੰਘ ਅਨੁਸਾਰ ਜਦੋਂ ਉਹ ਦੁਕਾਨ ਤੇ ਪੁਜਿਆ ਤਾਂ ਥਾਣਾ ਮਹਿਤਪੁਰ ਦੀ ਪੁਲਿਸ ਆ ਚੁੱਕੀ ਸੀ ।ਪੁਲਿਸ ਵੱਲੋਂ ਅੱਗ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿਤੀ ਗਈ। ਜਿਸ ਤੇ ਨਕੋਦਰ ਅਤੇ ਸ਼ਾਹਕੋਟ ਤੋਂ ਪਹੁੰਚੀ ਫਾਇਰ ਬ੍ਰਿਗੇਡ ਟੀਮ ਵੱਲੋਂ ਅੱਗ ਬੁਝਾ ਦਿੱਤੀ ਗਈ ਪਰ ਇਸ ਤੋਂ ਪਹਿਲਾਂ ਦੁਕਾਨ ਵਿਚ ਪਿਆ ਸਾਰਾ ਕਪੜਾ ਸੜ ਕੇ ਸੁਆਹ ਹੋ ਚੁੱਕਿਆ ਸੀ। ਬਲਵਿੰਦਰ ਸਿੰਘ ਅਨੁਸਾਰ ਉਸ ਨੇ ਬੈਂਕ ਪਾਸੋਂ ਕਰਜ਼ਾ ਲੈ ਕੇ ਬਜਾਜੀ ਦਾ ਕੰਮ ਸ਼ੁਰੂ ਕੀਤਾ ਸੀ। ਤੇ ਉਸ ਦੀ ਦੁਕਾਨ ਵਿਚ ਪਿਆ ਕਪੜਾ ਪੱਗਾਂ, ਲੇਡੀਜ਼ ਕਢਾਈ ਵਾਲੇ ਸੂਟ, ਚਾਦਰਾਂ, ਜੈਂਟਸ ਕਪੜਾ ਕੀਮਤੀ ਰੁਮਾਲੇ ਆਦਿ ਜਿਸ ਦੀ ਕੀਮਤ ਤਕਰੀਬਨ 35 ਲੱਖ ਦੇ ਕਰੀਬ ਹੈ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ। ਬਲਵਿੰਦਰ ਸਿੰਘ ਅਨੁਸਾਰ ਇਹ ਅੱਗ ਸਰਕਟ ਸਾਟ ਹੋਣ ਕਰਕੇ ਲੱਗੀ ਹੋ ਸਕਦੀ ਹੈ। ਕਪੜੇ ਨੂੰ ਲੱਗੀ ਅੱਗ ਇਨੀ ਭਿਆਨਕ ਸੀ ਕਿ ਉਸਦੇ ਸੇਕ ਨਾਲ ਫਰਸ਼ ਦੀ ਟਾਇਲ, ਸੱਤ ਦਾ ਲੈਂਟਰ, ਬਾਥਰੂਮ ਦੇ ਦਰਵਾਜ਼ੇ, ਪੱਖੇ ਬੁਰੀ ਤਰ੍ਹਾਂ ਨੁਕਸਾਨੇ ਗਏ। ਉਧਰ ਦੁਕਾਨਦਾਰਾਂ ਅਤੇ ਯੂਨੀਅਨ ਦੇ ਪ੍ਰਧਾਨ ਜਥੇਦਾਰ ਬਰਜਿੰਦਰ ਸਿੰਘ ਕੰਗ ਵੱਲੋਂ ਪੀੜਤ ਦੁਕਾਨਦਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕਰਦਿਆਂ ਮਹਿਤਪੁਰ ਵਿਚ ਫਾਇਰ ਬ੍ਰਿਗੇਡ ਦੀ ਮੰਗ ਕੀਤੀ ਤਾਂ ਕਿ ਭਵਿੱਖ ਵਿਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly