ਚੱਕੋਵਾਲ ਹਸਪਤਾਲ ਦੀ ਟੀਮ ਨੇ ਝੁੱਗੀਆਂ ਵਾਲਿਆਂ ਦਾ ਫੀਵਰ ਸਰਵੇ ਕੀਤਾ

ਹੁਸ਼ਿਆਰਪੁਰ /ਸ਼ਾਮ ਚੁਰਾਸੀ (ਕੁਲਦੀਪ ਚੁੰਬਰ) (ਸਮਾਜ ਵੀਕਲੀ) – ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਘੋਤਡ਼ਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਡਾ. ਬਲਦੇਵ ਸਿੰਘ ਐਸ ਐਮ ਓ ਚੱਕੋਵਾਲ ਦੀ ਯੋਗ ਅਗਵਾਈ ਹੇਠ ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਵਲੋਂ ਪਿੰਡ ਕਾਲਕਟ ਵਿਖੇ ਡਾ. ਸਲੇਸ਼ ਜ਼ਿਲ੍ਹਾ ਐਮੀਡੀਸੋਲੋਜਿਸਟ ਦੀ ਯੋਗ ਅਗਵਾਈ ਵਿਚ ਝੁੱਗੀਆਂ ਦਾ ਫੀਵਰ ਸਰਵੇ ਕੀਤਾ ਗਿਆ । ਝੁੱਗੀਆਂ ਵਾਲਿਆਂ ਦੇ ਰੈਪਿਡ ਟੈਸਟ ਕੀਤੇ ਗਏ । ਇਸ ਮੌਕੇ ਸਤਵੀਰ ਸਿੰਘ ਮਲਟੀਪਰਪਜ਼ ਹੈਲਥ ਵਰਕਰ ਅਤੇ ਗੁਰਦੇਵ ਸਿੰਘ ਹੈਲਥ ਇੰਸਪੈਕਟਰ ਦੀ ਹਾਜ਼ਰੀ ਵਿੱਚ ਟੈਸਟ ਕੀਤੇ ਗਏ ਤੇ ਕੋਈ ਵੀ ਪਾਜ਼ੀਟਿਵ ਨਹੀਂ ਪਾਇਆ ਗਿਆ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*’ਕਾਮਯਾਬ’ ਕਾਤਲਾਂ, ਗੁੰਡਿਆਂ, ਭਿ੍ਰਸ਼ਟਾਚਾਰੀਆਂ ਦਾ ਅਜੋਕਾ ਕੇਂਦਰੀ ਮੰਤਰੀ ਮੰਡਲ*
Next articleਡੇਰਾ ਬਾਬਾ ਡੇਹਲੋਂ ਸ਼ਾਹ ਜੀ ਪਿੰਡ ਸਾਂਧਰਾ ਵਿਖੇ ਸ਼ੈੱਡ ਪਾਉਣ ਸਬੰਧੀ ਕੀਤੀ ਮੀਟਿੰਗ