ਜਲੰਧਰ, ਫਿਲੌਰ ਅੱਪਰਾ (ਜੱਸੀ) (ਸਮਾਜ ਵੀਕਲੀ)-ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਵਲੋ ਗਰਮੀ ਦੀਆਂ ਛੁੱਟੀਆਂ ਵਿੱਚ ਵਿੱਦਿਆਰਥੀਆਂ ਦਾ ਧਿਆਨ ਪੜਾਈ ਵੱਲ ਬਣਾਈ ਰੱਖਣ ਲਈ ਇਕ ਆਨਲਾਈਨ ਟੈਸਟ ਲਿਆ ਗਿਆ । ਸਕੂਲ ਮੁਖੀ ਗੁਰਜੀਤ ਸਿੰਘ ਵਲੋ ਜਾਣਕਾਰੀ ਦਿੰਦੇ ਹੋਏ ਦਸਿਆ ਗਿਆ ਕਿ ਗਰਮੀ ਦੀਆਂ ਛੁੱਟੀਆਂ ਵਿੱਚ ਵਿੱਦਿਆਰਥੀਆਂ ਨੂੰ ਪੜਾਈ ਨਾਲ ਜੋੜੀ ਰੱਖਣ ਲਈ ਵਿਸ਼ੇਸ਼ ਯਤਨ ਕੀਤਾ ਗਿਆ । ਵਿਦਿਅਰਥੀਆਂ ਦੀਆਂ ਸਕੂਲ ਦੇ ਯੂਟਿਊਬ ਚੈਨਲ ਉੱਪਰ ਹਰ ਰੋਜ ਸਮਾਜਿਕ ਸਿੱਖਿਆ ਅਤੇ ਪੰਜਾਬੀ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਗਈਆਂ । ਮਿਤੀ 21/06/2023 ਨੂੰ ਛੇਵੀਂ ਸ਼੍ਰੇਣੀ ਤੋ ਦਸਵੀਂ ਸ਼੍ਰੇਣੀ ਤੱਕ ਆਨਲਾਈਨ ਟੈਸਟ ਲਿਆ ਗਿਆ ।
ਇਸ ਟੈਸਟ ਵਿੱਚ ਲਗਭਗ 120/- ਵਿਦਿਅਰਥੀਆਂ ਨੇ ਭਾਗ ਲਿਆ। ਇਸ ਟੈਸਟ ਵਿੱਚ ਜਾਨਵੀਂ ਮੇਂਗੜਾ ਨੌਵੀਂ ਸ਼੍ਰੇਣੀ ਨੇ ਪਹਿਲਾ , ਕੋਮਲਪ੍ਰੀਤ , ਇਸ਼ਿਕਾ ਅੱਠਵੀਂ ਸ਼੍ਰੇਣੀ ਦੂਜਾ ਅਤੇ ਨਿਹਾਰਿਕਾ ਸ਼੍ਰੇਣੀ ਦਸਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਸਾਰੇ ਹੀ ਵਿਦਿਅਰਥੀਆਂ ਦੇ 100/100 ਅੰਕ ਰਹੇ । ਸਕੂਲ ਮੁਖੀ ਨੇ ਦੱਸਿਆ ਕਿ ਸਾਰੇ ਜੇਤੂ ਵਿਦਿਆਰਥੀਆਂ ਨੂੰ 500/- ਨਕਦ ਰਾਸ਼ੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ । ਅੰਤ ਵਿੱਚ ਉਹਨਾਂ ਸਾਰੇ ਵਿਦਿਆਰਥੀਆਂ, ਮਾਂਪਿਆ ਅਤੇ ਅਧਿਆਪਕ ਸਾਹਿਬਾਨ ਨੂੰ ਇਸ ਟੈਸਟ ਦੀ ਸਫਲਤਾ ਦੀਆਂ ਵਧਾਈਆਂ ਦਿੰਦੇ ਹੋਏ ਅੱਗੇ ਤੋ ਵੀ ਇਸ ਤਰ੍ਹਾਂ ਦੇ ਸ਼ਲਾਘਾਯੋਗ ਕੰਮ ਕਰਨ ਲਈ ਪ੍ਰੇਰਿਤ ਕੀਤਾ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly