ਕਪੂਰਥਲਾ (ਸਮਾਜ ਵੀਕਲੀ) ( ਕੌੜਾ )-ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ 8ਵੀਂ ਜਮਾਤ ਦੀ ਨਵਨੀਤ ਕੌਰ ਕਵਿਤਾ ਗਾਇਣ ਪ੍ਰਤਿਯੋਗਤਾ ਵਿੱਚ ਦੂਸਰਾ ਸਥਾਨ ਹਾਸਲ ਕਰਨ ‘ਚ ਸਫਲ ਰਹੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਨੇ ਦੱਸਿਆ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਵਰਲਡ ਵੈਟਲੈਂਡ ਡੇ ‘ਤੇ ਕਵਿਤਾ ਗਾਇਨ ਪ੍ਰਤੀਯੋਗਤਾ ਕਰਵਾਈ ਗਈ । ਵਿਦਿਆਰਥਣ ਨਵਦੀਪ ਕੌਰ ਨੇ ਪ੍ਰਤੀਯੋਗਤਾ ਵਿਚ ਹਿੱਸਾ ਲੈਂਦਿਆਂ ਕਵਿਤਾ ਪੰਛੀ ਕੁਦਰਤ ਦਾ ਵਡਮੁੱਲਾ ਤੋਹਫ਼ਾ ਪੇਸ਼ ਕੀਤੀ ਅਤੇ ਦੂਸਰੇ ਸਥਾਨ ‘ਤੇ ਕਬਜ਼ਾ ਕਰਨ ਵਿਚ ਸਫਲ ਰਹੀ ।
ਪ੍ਰਿੰਸੀਪਲ ਮੋਂਗਾ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਹੋਣਹਾਰ ਵਿਦਿਆਰਥਣ ਨੇ ਜੋ ਕਵਿਤਾ ਪੇਸ਼ ਕੀਤੀ ਸਕੂਲ ਦੀ ਹੀ ਪੰਜਾਬੀ ਅਧਿਆਪਕਾ ਭੁਪਿੰਦਰ ਕੌਰ ਵੱਲੋਂ ਰਚਿਤ ਸੀ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸ਼ਾਸਕ ਇੰਜੀਨੀਅਰ ਨਿਮਰਤਾ ਕੌਰ ਨੇ ਹੋਣਹਾਰ ਵਿਦਿਆਰਥਣ, ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ ਹੈ । ਇਸ ਮੌਕੇ ਮੈਡਮ ਨਰਿੰਦਰ ਪੱਤੜ, ਰਣਧੀਰ ਸਿੰਘ, ਰੇਨੂੰ ਬਾਲਾ, ਜਸਵਿੰਦਰ ਸਿੰਘ, ਅਨੀਤਾ ਸਹਿਗਲ, ਰਜਨੀ ਅਰੋੜਾ, ਰਣਜੀਤ ਸਿੰਘ, ਨੀਲਮ ਕਾਲੜਾ, ਪਰਮਿੰਦਰ ਕੌਰ, ਮੀਨਾਕਸ਼ੀ, ਹਰਜਿੰਦਰ ਸਿੰਘ, ਸਿੰਦਰਪਾਲ ਕੌਰ, ਕੁਲਵਿੰਦਰ ਕੌਰ, ਸੁਮਨਦੀਪ ਕੌਰ, ਦਲਜੀਤ ਕੌਰ, ਰਾਜ ਰਾਣੀ, ਮਨਜਿੰਦਰ ਸਿੰਘ ਆਦਿ ਸਟਾਫ਼ ਮੈਂਬਰ ਹਾਜਰ ਸਨ ।