ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲਾ ਸਕੱਤਰ ਰਾਜਿੰਦਰ ਕੌਰ ਰਾਜ ਨੇ ਕੀਤੀ ਖਾਸ ਤੌਰ ਤੇ ਸ਼ਮੂਲੀਅਤ
ਮਹਿਲਾਵਾਂ ਦੇ ਸਹਿਯੋਗ ਤੋਂ ਬਿਨਾਂ ਚੰਗੇ ਸਮਾਜ ਦੀ ਕਲਪਨਾ ਅਸੰਭਵ – ਰਾਜਿੰਦਰ ਕੌਰ ਰਾਜ
ਕਪੂਰਥਲਾ, (ਕੌੜਾ ) ਪਿੰਡ ਭਾਣੋਲੰਗਾ ਵਿਖੇ ਇਲਾਕੇ ਦੀਆਂ ਮਹਿਲਾਵਾਂ ਦਾ ਵਿਸ਼ਾਲ ਇਕੱਠ ਵੇਖਣ ਨੂੰ ਮਿਲਿਆ ਜਿੱਥੇ ਆਮ ਆਦਮੀ ਪਾਰਟੀ ਕਪੂਰਥਲਾ ਤੋਂ ਮਹਿਲਾ ਵਿੰਗ ਦੀ ਜ਼ਿਲ੍ਹਾ ਸਕੱਤਰ ਰਾਜਿੰਦਰ ਕੌਰ ਰਾਜ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ। ਉਹਨਾਂ ਵਲੋਂ ਇਲਾਕੇ ਦੀਆਂ ਮਹਿਲਾਵਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਜਾਣਿਆ ਗਿਆ ਤੇ ਉਹਨਾਂ ਵੱਲੋਂ ਯਕੀਨੀ ਤੌਰ ਤੇ ਉਹਨਾਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ ਗਿਆ। ਇਸ ਦੌਰਾਨ ਰਾਜਿੰਦਰ ਕੌਰ ਰਾਜ ਨੇ ਕਿਹਾ ਕਿ ਮਹਿਲਾਵਾਂ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ , ਜਿਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਇੱਕ ਚੰਗੇ ਸਮਾਜ ਦੀ ਕਲਪਨਾ ਕਰਨਾ ਅਸੰਭਵ ਹੈ। ਰਾਜਿੰਦਰ ਕੌਰ ਰਾਜ ਨੇ ਕਿਹਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਮਹਿਲਾਵਾਂ ਤੇ ਹੋਰ ਵਰਗ ਦੇ ਲੋਕਾਂ ਲਈ ਵਧ ਚੜ੍ਹਕੇ ਕੰਮ ਕਰ ਰਹੀ ਹੈ,ਉਹ ਬੇਹੱਦ ਹੀ ਸ਼ਲਾਘਾਯੋਗ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਇਸੇ ਤਰ੍ਹਾਂ ਪੰਜਾਬ ਸਰਕਾਰ ਮਹਿਲਾਵਾਂ ਦੇ ਲਈ ਵਧੀਆ ਢੰਗ ਨਾਲ ਕੰਮ ਕਰਦੀ ਰਹੇ ਤੇ ਮਹਿਲਾਵਾਂ ਲਈ ਹਰ ਵਿਸ਼ੇਸ਼ ਤੌਰ ਤੇ ਸਹੂਲਤ ਨੂੰ ਪ੍ਰਦਾਨ ਕਰਨ ਵਿੱਚ ਕਿਤੇ ਕਮੀਂ ਨਾ ਆਉਣ ਦੇਵੇ ਤਾਂ ਹੀ ਅਸੀਂ ਇੱਕ ਚੰਗੇ ਸਮਾਜ ਨੂੰ ਸਿਰਜ ਸਕਦੇ ਹਾਂ।
ਇਸ ਦੌਰਾਨ ਇਲਾਕੇ ਦੀਆਂ ਮਹਿਲਾਵਾਂ ਸਮੇਤ ਕਈ ਪਾਰਟੀ ਦੇ ਵਰਕਰ ਤੇ ਪਿੰਡ ਵਾਸੀ ਮੌਜੂਦ ਰਹੇ ਜਿਨ੍ਹਾਂ ਵਿੱਚ ਕਪੂਰਥਲਾ ਤੋ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਜ਼ਿਲ੍ਹਾ ਸਕੱਤਰ ਰਜਿੰਦਰ ਕੌਰ ਰਾਜ , ਬਲਜੀਤ ਕੋਰ , ਸਰਨਪ੍ਰੀਤ ਕੋਰ, ਚਰਨਜੀਤ ਕੋਰ , ਰੁਪਿੰਦਰ ਕੋਰ , ਕਮਲਜੀਤ ਕੋਰ ,ਅਮਰਜੀਤ ਕੋਰ , ਜਸਵੰਤ ਕੋਰ ਆਦਿ ਹਾਜ਼ਿਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly