ਹੋਣਹਾਰ ਖਿਡਾਰੀ ਮਨਜੀਤ ਸਿੰਘ ਠੋਣਾ ਦਾ ਵਿਸ਼ੇਸ਼ ਸਨਮਾਨ

ਰੋਪੜ, ਗੁਰਬਿੰਦਰ ਸਿੰਘ ਰੋਮੀ (ਸਮਾਜ ਵੀਕਲੀ): ਗ੍ਰਾਮ ਪੰਚਾਇਤ ਪਿੰਡ ਠੋਣਾ ਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਅੱਜ ਮਨਜੀਤ ਸਿੰਘ (ਤੇਜ ਦੌੜਾਕ) ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਸਰਪੰਚ ਮਨਜਿੰਦਰ ਸਿੰਘ ਨੇ ਦੱਸਿਆ ਕਿ ਮਨਜੀਤ ਹਰੇਕ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 200 ਤੇ 400 ਮੀਟਰ ਦੌੜ ਵਿੱਚ ਕਈ ਸਾਰੇ ਗੋਲਡ ਮੈਡਲ ਜਿੱਤ ਚੁੱਕਿਆ ਹੈ। ਮੱਧ-ਵਰਗੀ ਪਰਿਵਾਰ ਨਾਲ਼ ਸਬੰਧਤ ਹੋਣ ਦੇ ਬਾਵਜੂਦ ਵੀ ਉਸਨੇ ਅਤੇ ਉਸਦੇ ਮਾਪਿਆਂ ਨੇ ਖੇਡ ਪ੍ਰਤੀ ਜਨੂੰਨ ਫਿੱਕਾ ਨਹੀਂ ਪੈਣ ਦਿੱਤਾ। ਇਸੇ ਕਰਕੇ ਪੰਚਾਇਤ ਅਤੇ ਯੂਨੀਅਨ ਉਸਦੇ ਨਾਲ਼ ਹਮੇਸ਼ਾ ਹਿੱਕ ਡਾਹ ਕੇ ਖੜ੍ਹੇ ਹਨ ਤੇ ਲੋੜ ਪੈਣ ‘ਤੇ ਹਰ ਤਰ੍ਹਾਂ ਦੇ ਸਹਿਯੋਗ ਲਈ ਤਿਆਰ ਹਨ।

ਖਿਡਾਰੀ ਮਨਜੀਤ ਸਿੰਘ ਨੇ ਸਰਪੰਚ ਸਾਹਬ, ਪੰਚਾਇਤ, ਖੋਸਾ ਯੂਨੀਅਨ ਦਾ ਸ਼ੁਕਰਾਨਾ ਕਰਨ ਦੇ ਨਾਲ਼ ਨਾਲ਼ ਆਪਣੇ ਕੋਚ ਰਾਜਨ ਕੁਮਾਰ (ਰਾਜਨ ਅਥਲੈਟਿਕਸ ਅਕੈਡਮੀ ਰੋਪੜ) ਦਾ ਖਾਸ ਤੌਰ ‘ਤੇ ਜਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਕਰਵਾਈ ਗਈ ਸਖ਼ਤ ਮਿਹਨਤ ਸਦਕਾ ਹੀ ਉਹ ਆਪਣੀ ਖੇਡ ਵਿੱਚ ਨਿਖਾਰ ਲਿਆ ਸਕਿਆ ਹੈ। ਜਿਸਦੇ ਲਈ ਉਹ ਕੋਚ ਸਾਹਬ ਦਾ ਤਾ-ਉਮਰ ਰਿਣੀ ਰਹੇਗਾ। ਇਸ ਮੌਕੇ ਸੁਖਵਿੰਦਰ ਸਿੰਘ/ਸੋਨੀਆ ਕੌਰ (ਮਨਜੀਤ ਦੇ ਪਿਤਾ/ਮਾਤਾ), ਕੁਲਵਿੰਦਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਖੋਸਾ, ਡਾ. ਗਗਨਦੀਪ ਸਿੰਘ, ਸਕੂਲ ਸਟਾਫ਼, ਆਂਗਨਵਾੜੀ ਸਟਾਫ਼, ਵਿਦਿਆਰਥੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleWhy doesn’t govt show ‘lal aankh’ to China? Congress’ Adhir asks in LS
Next articleਵਾਤਾਵਰਣ ਪ੍ਰੇਮੀਆਂ ਨੇ ਸਕੂਲ ਵਿੱਚ ਬੂਟੇ ਲਾਏ