ਏ ਮਿੱਟੀਏ

 ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਏਹ ਬੋਲ ਕੇ ਐਸੇ ਕੰਮ ਕਰਵਾ ਦੇਵੇ।
ਚੰਗੀਆਂ ਭਲੀਆਂ ਹੱਡੀਆਂ ਤੜਵਾ ਦੇਵੇ।
ਪਤਾ ਨਹੀਂ ਕਿਹੜਾ ਸਟੇਸ਼ਨ ਖੁਲ ਜਾਏਂ।
ਜਦੋਂ ਆਪਣੀ ਸੀਮਾ ਭੁੱਲ ਜਾਏ।
ਮੇਰੇ ਤੇ ਨਾ ਐਵੇਂ ਹੱਸੋ ਯਾਰੋਂ।
ਕੋਈ ਰਾਸਤਾ ਮੈਨੂੰ ਦੱਸੋ ਯਾਰੋ।
ਭਲਾ ਜਿਹਾ ਨਾਂ ਕੀ ਇਹਦਾ ਲੈਂਦੇ ਆ।
ਕੋਈ ਜੀਭ ਜੀਭ ਟੰਗ ਟੰਗ ਕਈ ਕਹਿੰਦੇ ਆ।
ਜੀਭ ਜੀਭ ਟੰਗ ਟੰਗ ਬਈ ਕਹਿੰਦੇ………….

ਆ ਜੋ ਮਿਲੀਆਂ ਘੁੰਮਣ ਫਿਰਨ ਲਈ।
ਪੀਕੇ ਗਲ਼ੀਆਂ ਚ ਨਹੀਂ ਗਿਰਨ ਲਈ।
ਨਾ ਕਿਸੇ ਦੀ ਜ਼ਿੰਦਗੀ ਦੇ ਵਿਚ।
ਨਾ ਕਿਸੇ ਦੀ ਬੰਦਗੀ ਦੇ ਵਿਚ।
ਕੁੱਝ ਬੰਦੇ ਐਸੇ ਹੁੰਦੇ ਯਾਰੋਂ।
ਗੱਲ ਸੁਣੋਂ ਐਵੇਂ ਕੋਹਣੀ ਨਾ ਮਾਰੋ।
ਕੰਮ ਕਿਸੇ ਦੇ ਐਵੇਂ ਟੰਗ ਅੜਾ ਲੈਂਦੇ ਆ।
ਕੋਈ ਲੱਤ ਆਖੇਂ ਕਈ ਲਿਗ ਦਾ ਨਾਂ ਲੈਂਦੇ ਆ।
ਕੋਈ ਲੱਤ ਆਖੇਂ ਬਈ ਲਿਗ ਦਾ ਨਾਂ………….

ਦਸ ਨਹੁੰ ਏ ਮਿਲ਼ੇ ਕੰਮ ਕਾਰ ਲਈ।
ਸੰਵਾਰਨ ਲਈ ਤੇ ਸਤਿਕਾਰ ਲਈ।
ਐਵੇਂ ਉਂਗਲੀ ਨਾ ਕਿਸੇ ਨੂੰ ਲਾਓ।
ਨਾ ਕਿਸੇ ਨੂੰ ਉਂਗਲ ਦਿਖਾਓ।
ਕਿਸੇ ਨੂੰ ਸਤਾਉਣ ਲਈ ਨਾ।
ਮਿਲ਼ੇ ਤਾੜੀ ਵਜਾਉਣ ਲਈ ਨਾ।
ਮਤਲਬ ਪ੍ਰਸਤ ਮੌਕਾ ਤਾੜ ਮਿਲਾ ਹੀ ਲੈਂਦੇ ਆ।
ਕੋਈ ਹੱਥ ਕਹਿੰਦੇ ਕੋਈ ਹੈਂਡ ਦਾ ਨਾਂ ਲੈਂਦੇ ਆ।
ਕੋਈ ਹੱਥ ਕਹਿੰਦੇ ਬਈ ਹੈਂਡ ਦਾ ਨਾਂ………….

ਖੋਪਰ ਆ ਮਿਲਿਆ ਸਾਨੂੰ ਸੋਚਣ ਲਈ।
24 ਘੰਟੇ ਨਾ ਕਿਸੇ ਨੂੰ ਕੋਸਣ ਲਈ।
ਚੰਗਾ ਕੀ ਮਾੜਾ ਸੋਚਣਾ ਐ।
ਮਾੜਾ ਨੀ ਆਪਾਂ ਲੋਚਣਾ ਐ।
ਦੂਰ ਬਲਾ, ਨਾ ਕਿਤੇ ਕਲਾਂ ਹੋਵੇ।
ਜਿਸ ਨਾਲ ਸਭਨਾਂ ਦਾ ਭਲਾ ਹੋਵੇ।
ਸਕੀਮਾਂ ਬਣਾਉਣ ਚ ਬਾਹਲ਼ਾ ਫਾਈਂਡ ਕਹਿੰਦੇ ਆ।
ਪੰਜਾਬੀ ਚ ਦਿਮਾਗ ਅੰਗਰੇਜ਼ੀ ਚ ਮਾਈਡ ਕਹਿੰਦੇ ਆ।
ਪੰਜਾਬੀ ਚ ਦਿਮਾਗ ਬਈ ਮਾਈਡ………

ਏਹ ਦੋ ਮਿਲੀਆ ਚਿਹਰੇ ਪਛਾਨਣ ਨੂੰ।
ਚਾਲ ਢਾਲ ਕਿਦਾਂ ਦੀ ਜਾਨਣ ਨੂੰ।
ਕੋਈ ਖੋਟ ਮਨ ਵਿਚ ਰੱਖਣਾ ਨਹੀਂ।
ਤੇ ਮਾੜਾ ਕਿਸੇ ਵਲ ਤੱਕਣਾ ਨਹੀਂ।
ਕਿਨੇ ਸੋਹਣੇ ਲਿਖਾਏ ਲੇਖ ਕੇਰਾਂ।
ਕੁਲ ਕਾਇਨਾਤ ਨੂੰ ਤੂੰ ਵੇਖ ਜ਼ਰਾ।
ਕਿਉਂ ਦਰਿਆ ਏਹ ਜੈਲਸ਼ ਦੇ ਵਿਚ ਵਹਿੰਦੇ ਆ।
ਇਨਾਂ ਦੋ ਚਸ਼ਮਿਆਂ ਨੂੰ ਅੱਖਾਂ ਵੀ ਕਹਿੰਦੇ ਆ।
ਇਨਾਂ ਦੋ ਚਸ਼ਮਿਆਂ ਨੂੰ ਬਈ ਅੱਖਾਂ………….

ਇਧਰ ਉਧਰ ਦੀਆਂ ਨਾ ਸੁਣਿਆ ਕਰ।
ਕੱਲਾ ਬਹਿਕੇ ਨਾ ਬੁਣਤਾ ਬੁਣਿਆ ਕਰ।
ਚੰਗੇ ਬਚਨਾਂ ਤੇ ਜ਼ਰਾ ਧਿਆਨ ਧਰ।
ਲੜੋਈ ਸੱਦ ਨਾ ਤੂੰ ਸ਼ੈਤਾਨ ਘਰ।
ਨਰਿੰਦਰ ਇਹੀ ਬੇਨਤੀ ਕਰਦਾ ਏ।
ਇਹਨਾਂ ਹਲਾਤਾਂ ਤੋਂ ਡਾਢਾ ਡਰਦਾ ਏ।
ਚੰਗਾ ਸੁਣਨ ਸਮਝਣ ਨੂੰ ਚੰਗਾ ਕਹਿੰਦੇ ਆ।
ਕੋਈ ਕੰਨ ਇਨਾਂ ਨੂੰ ਕੋਈ ਈਅਰ ਕਹਿੰਦੇ ਆ।
ਕੰਨ ਇਨਾਂ ਨੂੰ ਬਈ ਈਅਰ………

ਨੱਕ ਬੁੱਲ੍ਹ ਐਵੇਂ ਸਦਾ ਨੀ ਚੜਾਈ ਦਾ।
ਦਿਲ ਕਿਸੇ ਦਾ ਕਦੇ ਨਹੀਂ ਦੁਖਾਈ ਦਾ।
ਏਹ ਪੰਜ ਭੂਤਕ ਹੈ ਸਰੀਰ ਤੇਰਾ ।
ਕੀ ਇਜਾਜ਼ਤ ਦਿੰਦਾ ਜ਼ਮੀਰ ਤੇਰਾ।
ਸੱਚ ਮੈਥੋਂ ਆਖ ਹੋ ਜਾਣਾ ਏ।
ਏ ਸਭ ਕੁਝ ਖ਼ਾਕ ਹੋ ਜਾਣਾ ਏ।
ਏ ਮਿੱਟੀ ਏ ਤਾਈਓ ਮਿੱਟੀ ਨੂੰ ਮਿੱਟੀ ਕਹਿੰਦੇ ਆ।
ਏ ਮਿੱਟੀਏ ਮਿੱਠੀਏ ਚਿੱਟੀਏ ਕੀ ਕੁਝ ਕਹਿੰਦੇ ਆ।
ਏ ਮਿੱਟੀਏ ਬਈ ਕੀ ਕੁੱਝ ਤੈਨੂੰ ਕਹਿੰਦੇ ਆ।
ਬਈ ਕਹਿੰਦੇ ਆ……….

ਨਰਿੰਦਰ ਲੜੋਈ ਵਾਲਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਰਸਾਤ
Next articleਗ਼ਜ਼ਲ