ਆਪਣੇਪਨ ਦਾ ਅਹਿਸਾਸ

ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਆਪਣੇਪਨ ਦਾ ਅਹਿਸਾਸ ਸੱਜਣਾ ਕਿਉਂ ਨੀ ਆਉਂਦਾ।
ਹਰ ਕੋਈ ਆਪੋ-ਆਪਣੀ ਵਿਥਿਆ ਪਿਆ ਸੁਣਾਉਂਦਾ।
ਆਪਣੇਪਨ ਦਾ ਅਹਿਸਾਸ…….
1
ਓ ਲੋਕ ਓ ਭਾਈਚਾਰਾ ਜਾ ਕਿਥੇ ਬਹਿ ਗਿਆ।
ਲਹੂਆ ਦਾ ਰੰਗ ਹੁਣ ਏਥੇ ਸਫੈਦ ਪੈ ਗਿਆ।
ਕੱਲੇ ਕੱਲੇ ਪਿਟੋਗੇ ਨਾ ਕੋਈ ਆਣ ਬੈਠ ਵਰਾਉਂਦਾ।
ਹਰ ਕੋਈ ਆਪੋ-ਆਪਣੀ ਵਿਥਿਆ ਪਿਆ ਸੁਣਾਉਂਦਾ।
ਆਪਣੇਪਨ ਦਾ ਅਹਿਸਾਸ…….
2
ਦੁਨੀਆਂ ਹੁਣ ਏ ਕਿਹੜੇ ਰਾਹੇ ਤੁਰ ਪਈ ਆ।
ਬੰਦੇ ਦੀ ਕਦਰ ਹੈਨੀ ਉਂਝ ਭੀੜ ਜੁੜ ਗਈ ਆ।
ਵੇਖ ਮਾੜੇ ਨੂੰ ਏਥੇ ਨਹੀਂ ਕੋਈ ਬੁਲਾਉਦਾ।
ਹਰ ਕੋਈ ਆਪੋ-ਆਪਣੀ ਵਿਥਿਆ ਪਿਆ ਸੁਣਾਉਂਦਾ।
ਆਪਣੇਪਨ ਦਾ ਅਹਿਸਾਸ…….
3
ਨਰਿੰਦਰ ਲੜੋਈ ਛੇੜ ਨਾ ਤੂੰ ਇਸ ਵਿਸੇ ਨੂੰ
ਆਪਣੀ ਕਮਾਈ ਤੇ ਸਬਰ ਏਥੇ ਨਹੀਂ ਕਿਸੇ ਨੂੰ।
ਜਦ ਉਠ ਜਾਏ ਪਰਦਾ ਫਿਰ ਫਿਰੇਂ ਮੂੰਹ ਛੁਪਾਉਂਦਾ।
ਹਰ ਕੋਈ ਆਪੋ-ਆਪਣੀ ਵਿਥਿਆ ਪਿਆ ਸੁਣਾਉਂਦਾ।
ਆਪਣੇਪਨ ਦਾ ਅਹਿਸਾਸ…….
4
ਜਿਧਰ ਮਰਜ਼ੀ ਵੇਖ ਲਓ ਆਵਾਂ ਊਤਿਆ ਫਿਰਦਾ।
ਸਮਝਾਂ ਸਮਝਾ ਥੱਕ ਗਿਆ ਮੈਂ ਕਿਨੇ ਚਿਰ ਦਾ।
ਕਲਮ ਕੱਲੇ ਰਹਿ ਗਏ ਨਾ ਕੋਈ ਹੱਥ ਵਟਾਉਂਦਾ।
ਹਰ ਕੋਈ ਆਪੋ-ਆਪਣੀ ਵਿਥਿਆ ਪਿਆ ਸੁਣਾਉਂਦਾ।
ਆਪਣੇਪਨ ਦਾ ਅਹਿਸਾਸ…….

✍️ ਨਰਿੰਦਰ ਲੜੋਈ ਵਾਲਾ
☎️ 8968788181

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਰਹਿਮ ਪੈਸਾ
Next articleਏਹੁ ਹਮਾਰਾ ਜੀਵਣਾ ਹੈ -291