(ਸਮਾਜ ਵੀਕਲੀ)
ਬੁਰਾ -ਭਲਾ ਜ਼ਿੰਦਗੀ ਲਈ ਸੋਚਣਾ ਜਰੂਰ ਹੁੰਦੈ,
ਕਰਮਾਂ ਦਾ ਹਿਸਾਬ ਰੱਬ ਨੇ ਮੰਗਣਾ ਜਰੂਰ ਹੁੰਦੈ,
ਚੀਕ ਦੁੱਖੀਏ ਦੀ ਸੁਣ ਪਾਸਾ ਵੱਟ ਕੇ ਲੰਘ ਜਾਦੈਂ,
ਇਨਸਾਨੀਅਤ ਵਿਚੋਂ ਇਨਸਾਨ ਤੱਕਣਾ ਦੂਰ ਹੁੰਦੈ,
ਖੁਸ਼ੀਆਂ ਵਿਚ ਅਕਸਰ ਰੱਬ ਨੂੰ ਵੀ ਭੁੱਲ ਹੋ ਜਾਦੈਂ
ਦੁੱਖ ਚੇਤੇ ਕਰ ਕੇ ਅਤੀਤ ਨਾਲ ਖੇਡਣਾ ਕਰੂਰ ਹੁੰਦੈ,
ਕੁੜੱਤਣ ਦੇ ਬਾਅਦ ਹੀ ਮਿੱਠਾਸ ਦਾ ਅਨੁਭਵ ਹੁੰਦੈ,
ਗ਼ਮਾਂ ਦੀ ਰਾਤ ਵਿਚ ਬਿਰਹਾ ਚੱਖਣਾ ਸਰੂਰ ਹੁੰਦੈ,
ਤ੍ਰਿਹਾਏ ਨੂੰ ਪਾਣੀ ਭੁੱਖੇ ਨੂੰ ਰੋਟੀ ਕੋਈ ਵਿਰਲਾ ਦਿੰਦੈਂ,
ਗਰੀਬੀ ‘ਚ ਪਈਆਂ ਲਾਸਾਂ ਦਾ ਰਿਸਣਾ ਲਹੂਰ ਹੁੰਦੈ,
ਔਕੜਾਂ ਤੇ ਮੁਸੀਬਤਾਂ ਜ਼ਿੰਦਗੀ ਦਾ ਇਮਤਿਹਾਨ ਹੁੰਦੈਂ,
ਸੈਣੀ ਵੇਲੇ ਦੇ ਲੱਗੇ ਭਾਂਬੜ ਨੂੰ ਸੇਕਣਾ ਮਜਬੂਰ ਹੁੰਦੈ,
ਸੁਰਿੰਦਰ ਕੌਰ ਸੈਣੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly