ਮਿਸ਼ਨ “ਮਾਂ ਦੇ ਨਾਮ ‘ਤੇ ਇੱਕ ਰੁੱਖ”

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਦੀ ਅਗਵਾਈ ਹੇਠ ਇੱਕ ਰੁੱਖ ਮਾਂ ਦੇ ਨਾਂ ‘ਤੇ ਮੁਹਿੰਮ ਚਲਾਈ ਗਈ।
ਜਾਣਕਾਰੀ ਦਿੰਦਿਆਂ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜ ਪਾਲ ਰਾਵਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਰੱਖਣ ਦੇ ਮੰਤਵ ਨਾਲ ਹੁਸ਼ਿਆਰਪੁਰ ਦੇ ਨਵੇਂ ਜ਼ਿਲ੍ਹਾ ਕਚਹਿਰੀ ਕੰਪਲੈਕਸ ਵਿਖੇ ਸਮੂਹ ਅਦਾਲਤੀ ਸਟਾਫ਼ ਵੱਲੋਂ ਅੰਬ ਵਰਗੇ ਰੁੱਖ ਅਤੇ ਬੂਟੇ ਲਗਾਏ ਗਏ। ਜਾਮੁਨ, ਬਹੇੜਾ, ਤੁੜ ਵੰਡੀ ਗਈ। ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕਿਹਾ ਕਿ ਰੁੱਖ ਕੁਦਰਤ ਦਾ ਅਨਮੋਲ ਤੋਹਫ਼ਾ ਹਨ ਅਤੇ ਜੀਵਨ ਦਾ ਮੁੱਖ ਸਰੋਤ ਹਨ। ਇਨ੍ਹਾਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ, ਘਰ ਅਤੇ ਲੱਕੜ ਦਾ ਫਰਨੀਚਰ ਬਣਾਇਆ ਜਾਂਦਾ ਹੈ ਅਤੇ ਇਹ ਹੜ੍ਹ ਦੇ ਪਾਣੀ ਤੋਂ ਬਚਾਅ ਲਈ ਵੀ ਸਹਾਈ ਹੁੰਦੇ ਹਨ। ਇਸ ਲਈ ਹਰੇਕ ਵਿਅਕਤੀ ਨੂੰ ਆਪਣੇ ਘਰਾਂ ਵਿੱਚ ਵੀ ਰੁੱਖ ਲਗਾਉਣੇ ਚਾਹੀਦੇ ਹਨ। ਇਸ ਮੌਕੇ ਬੂਟੇ ਵੰਡਣ ਸਮੇਂ ਸਮੂਹ ਸਟਾਫ਼ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ (ਗਰੀਨ ਦੀਵਾਲੀ) ਮਨਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ‘ਤੇ ਮੈਂਬਰ, ਸਥਾਈ ਲੋਕ ਅਦਾਲਤ, ਐਲ.ਏ.ਡੀ.ਸੀ ਕੌਂਸਲ ਦੇ ਮੈਂਬਰ ਅਤੇ ਅਦਾਲਤ ਦਾ ਸਮੁੱਚਾ ਸਟਾਫ ਵੀ ਹਾਜ਼ਰ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਵਿਜੀਲੈਂਸ ਜਾਗਰੂਕਤਾ ਹਫ਼ਤੇ ਤਹਿਤ ਕਰਾਇਆ ਸੈਮੀਨਾਰ