ਸਾਬਕਾ ਵਿਧਾਇਕ ਮਰਹੂਮ ਸ਼ਿੰਗਾਰਾ ਰਾਮ ਸਹੂੰਗੜਾ ਦੇ ਨਾਂ ’ਤੇ ਰੱਖਿਆ ਜਾਵੇ ਕਿਸੇ ਮਾਰਗ, ਲਾਇਬ੍ਰੇਰੀ ਜਾਂ ਚੌਂਕ ਦਾ ਨਾਂ-ਅਵਤਾਰ ਹੀਰ

ਦੁਬਈ (ਸਮਾਜ ਵੀਕਲੀ) ਫਰਵਰੀ (ਜੱਸੀ)-ਅੱਜ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਉੱਘੇ ਸਮਾਜ ਸੇਵਕ ਅਵਤਾਰ ਹੀਰ ਜਰਮਨ ਨੇ ਕਿਹਾ ਕਿ ਹਲਕਾ ਗੜਸ਼ੰਕਰ ਤੋਂ ਦੋ ਵਾਰ ਬਸਪਾ ਵਲੋਂ ਵਿਧਾਇਕ ਚੁਣੇ ਗਏ ਸਵ. ਸ਼ਿੰਗਾਰਾ ਰਾਮ ਸਹੂੰਗੜਾ ਦੀ ਯਾਦ ’ਚ ਉਨਾਂ ਦੇ ਨਾਂ ’ਤੇ ਕਿਸੇ ਮਾਰਗ, ਲਾਇਬ੍ਰੇਰੀ ਜਾਂ ਚੌਂਕ ਦਾ ਨਾਂ ਰੱਖਿਆ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮਰਹੂਮ ਸ਼ਿੰਗਾਰਾ ਰਾਮ ਸਹੂੰਗੜਾ ਨੇ ਆਪਣੀ ਸਾਰੀ ਹੀ ਜਿੰਦਗੀ ਦੱਬੇ ਕੁਚਲੇ ਲੋਕਾਂ ਦੀ ਬਿਹਤਰੀ ਲਈ ਸ਼ੰਘਰਸ਼ ਕੀਤਾ। ਇਸ ਲਈ ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਨਾਂ ਦੀ ਯਾਦ ’ਚ ਕੋਈ ਯਾਦਗਾਰ ਬਣਾਈ ਜਾਵੇ। ਉਨਾਂ ਹਲਕਾ ਗੜਸ਼ੰਕਰ ਤੋਂ ਵਿਧਾਨ ਸਭਾ ਦੇ ਮੌਜੂਦਾ ਵਿਧਾਇਕ, ਲੋਕ ਸਭਾ ਦੇ ਸੰਬਧਿਤ ਵਿਧਾਇਕ, ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵੱਲ ਧਿਆਨ ਦਿੱਤਾ ਜਾਵੇ ਤੇ ਉਨਾਂ ਦੀ ਯਾਦ ’ਚ ਕਿਸੇ ਮਾਰਗ, ਲਾਇਬ੍ਰੇਰੀ ਜਾਂ ਚੌਂਕ ਦਾ ਨਾਂ ਜਲਦ ਤੋਂ ਜਲਦ ਰੱਖਿਆ ਜਾਵੇ।

 

Previous articleਮਿੱਠੜਾ ਕਾਲਜ ਵਿਖੇ ਕੈਰੀਅਰ ਕੌਂਸਲਿੰਗ ਸੈਲ ਵੱਲੋਂ ਦੋ ਰੋਜ਼ਾ ਵਰਕਸ਼ਾਪ ਆਯੋਜਿਤ
Next articleਆਪ ਸਰਕਾਰ ਵਲੋਂ ਪੰਜਾਬ ’ਚ ਰੇਤ ਦਾ ਭਾਅ 5.50 ਰੁਪਏ ਪ੍ਰਤੀ ਫੁੱਟ ਕਰਨਾ ਸ਼ਲਾਘਾਯੋਗ ਕਦਮ-ਰਣਵੀਰ ਕੰਦੋਲਾ