ਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਮੋਂਰੋਂ ਵਿਖੇ ਧਾਰਮਿਕ ਸਮਾਗਮ ਆਯੋਜਿਤ

ਅੱਪਰਾ, ਸਮਾਜ ਵੀਕਲੀੋ- ਪਿੰਡ ਮੋਂਰੋਂ ਵਿਖੇ ਸਥਿਤ ਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਵਿਖੇ ਮਾਤਾ ਸਵਰਨ ਦੇਵਾ (ਯੂ. ਕੇ) ਤੇ ਸੀਤੇ ਮਾਤਾ (ਯੂ. ਕੇ) ਦੇ 70ਵੇਂ ਜਨਮ ਦਿਨ ’ਤੇ ਸਮੂਹ ਸੰਗਤਾਂ ਵਲੋਂ ਇੱਕ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਦੁਪਿਹਰ 2 ਵਜੇ ਪੂਜਾ ਅਰਚਨਾ ਕੀਤੀ ਗਈ ਤੇ ਧੂਣਾ ਲਾਇਆ ਗਿਆ। ਬਾਅਦ ਦੁਪਿਹਰ 2-30 ਵਜੇ ਮਾਤਾ ਦੀਆਂ ਭੇਂਟਾ ਦਾ ਗੁਣਗਾਣ ਕੀਤਾ ਗਿਆ ਤੇ ਸ਼ਾਮ 4 ਵਜੇ ਆਰਤੀ ਕੀਤੀ ਗਈ ਤੇ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਮਾਤਾ ਸਵਰਨ ਦੇਵਾ ਨੇ ਦੱਸਿਆ ਕਿ ਆਰੀਆ ਸਮਾਜ ਐਂਡ ਕਲਚਰਲ ਕਮਿਊਨਟੀ ਸੈਂਟਰ ਬਰਗਿੰਘਮ (ਯੂ. ਕੇ) ’ਚ ਵੀ ਉਕਤ ਪ੍ਰੋਗਰਾਮ ਵੀ ਅੱਜ ਹੀ ਸਮੂਹ ਸੰਗਤਾਂ ਵਲੋਂ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਭਾਰ ਸਿੰਘ ਪੁਰਾ ‘ਚ ਮਨਾਇਆਂ ਤੀਆਂ ਦਾ ਤਿਉਹਾਰ,
Next articleਨਵਜੋਤ ਸਿੱਧੂ ਵਲੋਂ ਪੱਛੜੀਆਂ ਸ਼੍ਰੇਣੀਆਂ ਭਾਈਚਾਰੇ ਨਾਲ ਸੰਬੰਧਤ ਆਗੂਆਂ ਨਾਲ ਮੀਟਿੰਗ