(ਸਮਾਜ ਵੀਕਲੀ)
ਚੁੱਲਿਆਂ ‘ਚ ਅੱਗ ਹੈਨੀ,,ਢਿੱਡਾਂ ਵਿੱਚ ਅੰਨ ਹੈਨੀ,
ਵੇਖਿਆ ਨਾ ਅਸੀਂ,,ਕਦੀ ਹੱਸ ਓਏ ਤਿਰੰਗਿਆਂ,
ਕਿੱਥੈ ਹੈ ਅਜ਼ਾਦੀ,,ਸਾਨੂੰ ਦੱਸ ਓਏ ਤਿਰੰਗਿਆਂ ….
ਬੇਰੁਜ਼ਗਾਰੀ ਦੀ ਮਾਰ,, ਰੱਸੀ ਗਲ ਵਾਲਾ ਹਾਰ
ਦਿੱਤਾ ਮਾਪਿਆਂ ਨੂੰ ਸੁਖ,,,ਪੈਸੇ ਵਾਲਾ ਨਾ ਉਏ ਤਿਰਂਗਿਆ.
ਕਿੱਥੇ ਹੈ ਆਜ਼ਾਦੀ ਸਾਨੂੰ….
ਧੀਆਂ ਹੋ ਰਹੀਆਂ ਬੇਪੱਤ,,ਡੂੱਲ੍ਹੇ ਸਰਹੱਦਾ ਉੱਤੇ ਰੱਤ
ਦਾਜ ਵਾਲਾ ਕੋਹੜ ਖਾ ਗਿਆ,,ਸਮਾਜ ਨੂੰ ਓਏ ਤਿਰੰਗਿਆਂ
ਕਿੱਥੇ ਹੈ ਆਜ਼ਾਦੀ ਸਾਨੂੰ…….
ਘਰ ਘਰ ਵਿੱਚ ਨਸ਼ੇ,, ਨੌਜਵਾਨ ਹਨ ਵਿੱਚ ਫਸੇ
ਵੇਚਣ ਵਾਲਿਆਂ ਤੋਂ ਲੈਂਦੀ,,ਸਰਕਾਰ ਮਹੀਨਾ ਓਏ ਤਿਰੰਗਿਆਂ
ਕਿੱਥੇ ਹੈ ਆਜ਼ਾਦੀ ਸਾਨੂੰ…..
ਸੱਚ ਬੋਲਣ ਵਾਲੇ ਨੂੰ ਫਾਂਸੀ,,ਸੁਣਨ ਵਾਲੇ ਨੂੰ ਖਾਂਸੀ
ਝੂਠ ਦੀ ਤਬਾਹੀ ਝੱਲੇ,, ਆਮ ਜਨਤਾ ਓਏ ਤਿਰੰਗਿਆਂ
ਕਿੱਥੇ ਹੈ ਆਜ਼ਾਦੀ ਸਾਨੂੰ ……
ਸਕੂਲਾਂ, ਹਸਪਤਾਲਾਂ ਵਿੱਚ,, ਮੱਚੀ ਜਾਵੇ ਲੁੱਟ
ਦੇਖਦਾ ਹੈ ਤਮਾਸ਼ਾ,, ਬਾਣੀਆ ਰੁਪਈਆ ਸੁੱਟ
ਲੱਗਦਾ ਨਹੀਂ ਮੈਨੂੰ ਮੇਰਾ,,ਇਹ ਦੇਸ਼ ਓਏ ਤਿਰੰਗਿਆਂ
ਕਿੱਥੇ ਹੈ ਆਜ਼ਾਦੀ ਸਾਨੂੰ…
ਰਮਨਦੀਪ ਕੌਰ ਜੌਹਲ
ਬਟਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly