(ਸਮਾਜ ਵੀਕਲੀ)
ਠੋਕਰਾਂ ਖਾ ਖਾ ਕੇ ਬੰਦਾ ਬਣਦਾ_____
ਵਿਹਲਾ ਬੈਠੇਂਗਾ, ਬਣੇਂਗਾ ਸ਼ੈਤਾਨ,
ਕੁਝ ਕਰੇਂਗਾ ਜ਼ਿੰਦਗੀ ਚ ਬਣੇਂਗਾ ਇਨਸਾਨ।
ਵਿਰਾਸਤ ‘ਚ ਬਾਪੂ ਦੀ ਜਾਇਦਾਦ ਮਿਲ ਗਈ,
ਵਿਹਲਾ ਰਹਿ ਕੇ ਬਣੇਗਾ,ਕਮੀਂਣ ਸਿਆਸਤਦਾਨ।
ਘਰੋਂ ਨਿਕਲਾਂਗੇ, ਸੁਚੱਜੀ ਸੋਚ ਅਪਣਾਵਾਂਗੇ,
ਸਬਰ,ਸੰਤੋਖ,ਹਲੀਮੀ ਨਾਲ ਸਮਾਂ ਲੰਘਾਵਾਂਗੇ।
ਅਸਲ ਜ਼ਿੰਦਗੀ ਦੇ ਰਸਤੇ ‘ਚ ਹੁੰਦੇ ਟਿੱਬੇ-ਟੋਏ,
ਹਿੰਮਤ ਤੇ ਹੌਸਲੇ ਨਾਲ, ਭਾਰ ਜਾਂਦੇ ਨੇ ਢੋਏ।
ਜਦੋਂ ਅਸੀਂ ਹਰ ਗੱਲ ਦਿਲ ਦੀ ਮੰਨਦੇ ਹਾਂ,
ਕੰਮ ਦਿਮਾਗ ਤੋਂ ਨਾ ਲੈ ਕੇ, ਕੂੜ ਦੀਆਂ ਪੰਡਾਂ ਬੰਨਦੇ ਹਾਂ।
ਪੜ-ਲਿਖ ਸੁਣ ਕੇ, ਗਿਆਨ ਹੈ ਮਿਲਦਾ,
ਤਿਆਗ ਕੇ ਦੋਨੋਂ ਤਰੀਕੇ, ਮਨ ਨੂੰ ਸੰਨ੍ਹਦੇ ਹਾਂ।
ਜੇ ਕੁਝ ਜ਼ਿੰਦਗੀ ਚ ਬਣਨਾ ਹੈ, ਠੋਕਰਾਂ ਤਾਂ ਖਾਣੀਆਂ ਪੈਣੀਆਂ,
ਕਾਵਾਂ ਰੌਲੀ ਸਮਾਜ ‘ਚ ਪਈ ਰਹਿਣੀ, ਹੈਵਾਨਾਂ ਦੀਆਂ ਚਲਦੀਆਂ ਰਹਿਣੀਆਂ।
ਹੰਕਾਰ ਦਾ ਭਰਿਆ, ਦੁਸ਼ਮਣਾਂ ਨਾਲ ਘੱਟ ਲੜਦਾ,
ਸ਼ਰੀਕਾਂ ਨੂੰ ਜੀਣ ਨ੍ਹੀਂ ਦਿੰਦਾ, ਗੁੰਡਿਆਂ ਦਾ ਲੜ ਫੜਦਾ।
ਮੁਫਤ ਦਾ ਮਾਲ ਹੜੱਪਦੇ ਸਿਆਸਤਦਾਨ,
ਵੰਡੀਆਂ ਪਾਉਂਦੇ,ਕੋਈ ਹਿੰਦੂ,ਕੋਈ ਮੁਸਲਮਾਨ।
ਠੋਕਰਾਂ ਖਾ ਖਾ ਕੇ, ਬਣਦਾ ਸੱਚਾ ਇਨਸਾਨ, ਮਿਹਨਤ ਦੀ ਕਮਾਈ ਕਰੇ,ਕਰਦਾ ਨਾ ਕਿਸੇ ਦਾ ਨੁਕਸਾਨ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ ਆਬਾਦ # 639/40ਏ ਚੰਡੀਗੜ੍ਹ।
ਫੋਨ ਨੰਬਰ : 9878469639