ਵੱਖ-ਵੱਖ ਬਾਰੀਕੀਆਂ, ਪੜ੍ਹਾਉਣ ਦੇ ਢੰਗਾਂ ਆਦਿ ਬਾਰੇ ਜਾਣਕਾਰੀ ਦਿੱਤੀ ਗਈ -ਪ੍ਰਿੰਸੀਪਲ ਨਵਚੇਤਨ ਸਿੰਘ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਿੱਖਿਆ ਵਿਭਾਗ ਵੱਲੋਂ ਨਵ-ਨਿਯੁਕਤ ਅਧਿਆਪਕਾਂ ਦੀ ਇੱਕ ਰੋਜ਼ਾ ਫ਼ੇਰੀ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ ਦੇ ਮੈਡਮ ਮਮਤਾ ਬਜਾਜ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਕਪੂਰਥਲਾ ਵਿਖੇ ਡੀ.ਐੱਮ. ਕੋਆਰਡੀਨੇਟਰ ਅਰੁਣ ਸ਼ਰਮਾ ਅਤੇ ਡੀ. ਐੱਮ. ਅੰਗਰੇਜ਼ੀ ਅਤੇ ਸਸ ਦਵਿੰਦਰ ਸ਼ਰਮਾ ਦੀ ਨਿਗਰਾਨੀ ਹੇਠ ਕਰਵਾਈ ਗਈ। ਇਸ ਮੌਕੇ ਨਵ-ਨਿਯੁਕਤ ਅਧਿਆਪਕਾਂ ਨੇ ਸਵੇਰ ਦੀ ਸਭਾ ਤੋਂ ਲੈ ਕੇ ਸਕੂਲ ਦੀ ਛੁੱਟੀ ਹੋਣ ਤੱਕ ਸਕੂਲ ਦੀਆਂ ਗਤੀਵਿਧੀਆਂ ਨੂੰ ਧਿਆਨ ਨਾਲ ਦੇਖਿਆ।
ਇਸ ਮੌਕੇ ਸਕੂਲ ਦੇ ਮੁੱਖੀ ਅਤੇ ਬਲਾਕ ਕਪੂਰਥਲਾ-3 ਦੇ ਬਲਾਕ ਨੋਡਲ ਅਫ਼ਸਰ ਸ. ਨਵਚੇਤਨ ਸਿੰਘ ਨੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਤੇ ਵਪਾਰ ਮੰਡਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਦੇ ਨਾਲ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਅਤੇ ਅਧਿਆਪਨ ਸਬੰਧੀ ਵੱਖ-ਵੱਖ ਬਾਰੀਕੀਆਂ, ਪੜ੍ਹਾਉਣ ਦੇ ਢੰਗਾਂ ਆਦਿ ਬਾਰੇ ਜਾਣਕਾਰੀ ਦਿੱਤੀ। ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਕੰਵਰ ਇਕਬਾਲ ਸਿੰਘ ਜੀ ਨੇ ਸਮੂਹ ਅਧਿਆਪਕਾਂ ਨੂੰ ਵੱਧ ਤੋਂ ਵੱਧ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਆਂਚਲ, ਗਗਨਦੀਪ, ਸੁਰਿੰਦਰ ਸਿੰਘ, ਮੋਹਿਤ ਸ਼ਰਮਾ, ਰੀਆ ਵਰਮਾ, ਮਨਰਾਜ ਕੌਰ ਆਦਿ ਸਮੇਤ ਕੁੱਲ 23 ਅਧਿਆਪਕ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly