(ਸਮਾਜ ਵੀਕਲੀ)
ਦਿੱਲੀ ਯੂਨੀਵਰਸਿਟੀ ਨੇ ਆਪਣੇ ਪੰਜਾਬੀ ਭਾਸ਼ਾ ਦੇ ਪਾਠਕਾਂ ਲਈ ਇਕ ਲਾਈਬ੍ਰੇਰੀ ਦੇ ਸ਼ਰੂਆਤ ਕੀਤੀ ਹੈ। ਜਿੱਥੇ ਇਸ ਲਾਈਬ੍ਰੇਰੀ ਵਿੱਚ ਪੰਜਾਬੀ ਦੀਆਂ ਅਨੇਕਾਂ ਹੀ ਪੁਸਤਕਾਂ ਉਪਲੱਬਧ ਹੋਣਗੀਆਂ। ਪਾਠਕਾਂ ਲਈ ਇਸ ਲਾਈਬ੍ਰੇਰੀ ‘ਚੋ ਇੱਕ ਵਾਰ ਵਿੱਚ 10 ਦਿਨਾਂ ਲਈ ਇੱਕ ਕਿਤਾਬ ਲੈਣ ਦਾ ਨਿਯਮ ਬਣਾਇਆ ਗਿਆ ਹੈ ਅਤੇ ਜੇਕਰ ਤੁਸੀਂ ਕੋਈ ਕਿਤਾਬਾਂ ਨਹੀਂ ਖਰੀਦ ਸਕਦੇ ਤਾਂ ਪੰਜਾਬੀ ਵਿਭਾਗ ਵਿੱਚ ਜਾ ਕੇ ਆਪਣੀ ਬੇਨਤੀ ਦੀ ਅਰਜ਼ੀ ਦਿਓ। ਉਹਨਾਂ ਲਈ ਸੰਭਵ ਹੋਵੇਗਾ ਤੇ ਉਹ ਲਾਇਬਰੇਰੀ ਵਿੱਚ ਉਹ ਕਿਤਾਬਾਂ ਵੀ ਜਰੂਰ ਮੰਗਵਾਣਗੇ । ਮਾਂ ਬੋਲੀ ਦੇ ਪ੍ਰਚਾਰ ਲਈ ਦਿੱਲੀ ਯੂਨੀਵਰਸਿਟੀ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।
ਵੱਲੋਂ –
ਸਿਮਰਨਜੀਤ ਸਿੰਘ ਮੱਕੜ ,
ਪਰਚਾਰਕ ,ਪੰਜਾਬੀ ਮਾਂ ਬੋਲੀ (ਦਿੱਲੀ)
+੯੧.੯੯੯-੯੯੯-੨੮੦੯