(ਸਮਾਜ ਵੀਕਲੀ)
ਵੀਹ ਵਰ੍ਹਿਆਂ ਦੀ ਪਾਲੀ ਧੀ ਨੂੰ
ਜੱਗ ਦੀਆਂ ਰੀਤਾਂ ਨੂੰ ਨਿਭਾਉਂਦਿਆਂ
ਬੇਗਾਨਿਆਂ ਦੇ ਵੱਸ ਪਾਉਂਦਿਆਂ
ਹੰਝੂ ਨੈਣਾਂ ‘ਚ ਸਕਾਉਦਿਆ
ਕਿਵੇਂ ਤੋਰਦੀ ਆ ਇੱਕ ਮਾਂ
ਸੁੰਨੇ ਵਿਹੜੇ ਦੇ ਚੁਫੇਰਿਆ ਨੂੰ
ਬੋਲਦੇ ਕਾਵਾਂ ਨੂੰ ਲਭਾਉਦਿਆ
ਮੁੜ -ਮੁੜ ਰਾਹਾਂ ਨੂੰ ਤਕਾਉਦਿਆ
ਘੁੱਟ ਸਬਰਾ ਦੇ ਲੰਘਾਉਦਿਆ
ਕਿਵੇਂ ਤੋਰਦੀ ਆ ਇੱਕ ਮਾਂ
ਨਾ ਅੱਖੋਂ ਓਹਲੇ ਜਰਦੀ ਨੂੰ
ਅੱਜ ਉਪਰਿਆ ਕੱਲੀ ਤੋਰਦਿਆਂ
ਨਾਲ ਦਾਜ ਬਰਾਬਰ ਤੋਲਦਿਆ
ਨਾ ਰੁਕਣ ਲਈ ਕੁੱਝ ਬੋਲਦਿਆਂ
ਕਿਵੇਂ ਤੋਰਦੀ ਆ ਇੱਕ ਮਾਂ
ਘਰ ਨਾਲ਼ੋਂ ਟੁੱਟੀਆਂ ਸਾਂਝਾ ਨੂੰ
ਯਾਦਾਂ ਸੀਨੇ ਵਿਚ ਸਮਾਉਦਿਆ
ਧਰ ਪੱਥਰ ਦਿਲ ਟਿਕਾਉਦਿਆ
ਹੌਲੀ -ਹੌਲੀ ਦਿਲ ਨੂੰ ਲਾਉਂਦਿਆਂ
ਕਿਵੇਂ ਤੋਰਦੀ ਆ ਇੱਕ ਮਾਂ
ਕੁਲਵਿੰਦਰ ਕੌਰ ਬਰਾੜ
ਧੂੜਕੋਟ ਜ਼ਿਲ੍ਹਾ ਫ਼ਰੀਦਕੋਟ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly