(ਸਮਾਜ ਵੀਕਲੀ)
ਕੰਮ ਕਰਨ ਵਾਲਾ ਬੰਦਾ
ਇਕ ਪਲ ਵਿਚ ਹੀ ਕੰਮ
ਖਤਮ ਕਰਨਾ ਚਾਹੁੰਦਾ ਹੈ।
ਜੋ ਮਰ ਰਿਹਾ ਹੋਵੇ
ਉਹ ਇਕ ਪਲ ਹੋਰਜੀਣ
ਦੀ ਮੋਹਲਤ ਚਾਹੁੰਦਾ ਹੈ।
ਜਿਸ ਦੀ ਉਡੀਕ ਹੋ ਰਹੀ ਹੋਵੇ
ਉਹ ਇਕ ਪਲ ਹੋਰ ਉਡੀਕ
ਕਰਨ ਲਈ ਬੇਨਤੀ ਕਰਦਾ ਹੈ।
ਕਈ ਵਾਰ ਇੱਕ ਪਲ ਰੱਬ ਨੂੰ
ਯਾਦ ਕਰਨ ਕਾਰਨ ਵੀ ਸਾਨੂੰ
ਦਰਸ਼ਨ ਦੇ ਕੇ ਖੁਸ਼ ਕਰਦਾ ਹੈ।
ਕਈ ਵਾਰ ਲੰਬੀ ਚੌੜੀ ਬਿਮਾਰੀ
ਵਾਲਾ ਬੰਦਾ ਤਾਂ ਮਰਦਾ ਹੀ ਨਹੀਂ
ਅਤੇ ਠੀਕ ਦਿਖਣ ਵਾਲਾ ਬੰਦਾ
ਇਕ ਪਲ ਵਿਚ ਹੀ ਮਰ ਜਾਂਦਾ ਹੈ।
ਇਕ ਇਕ ਪਲ ਕਰਕੇ ਸਾਡੀ
ਬਹੁਤ ਛੇਤੀ ਜ਼ਿੰਦਗੀ ਮੁੱਕ ਰਹੀ ਹੈ
ਅਤੇ ਅਸੀਂ ਸੌ ਸਾਲ ਜੀਣਾ ਚਾਹੁੰਦੇ ਹਾਂ।
ਲੰਮੀ ਉਮਰ ਜੀਣ ਦੇ ਬਾਅਦ ਵੀ ਮੌਤਦੇ
ਸਮੇਂ ਇਕ ਪਲ ਹੋਰ ਜੀਣਾ ਚਾਹੁੰਦੇ ਹਾਂ।
ਜ਼ਿੰਦਗੀ ਨੂੰ ਬੇਕਾਰ ਨਾ ਜਾਣ ਦਿਓ
ਇਸ ਦਾ ਹਰ ਪਲ ਸਦ ਉਪਯੋਗ ਕਰੋ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ,
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ )
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly