ਇਕ ਪਲ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਕੰਮ ਕਰਨ ਵਾਲਾ ਬੰਦਾ
ਇਕ ਪਲ ਵਿਚ ਹੀ ਕੰਮ
ਖਤਮ ਕਰਨਾ ਚਾਹੁੰਦਾ ਹੈ।
ਜੋ ਮਰ ਰਿਹਾ ਹੋਵੇ
ਉਹ ਇਕ ਪਲ ਹੋਰਜੀਣ
ਦੀ ਮੋਹਲਤ ਚਾਹੁੰਦਾ ਹੈ।
ਜਿਸ ਦੀ ਉਡੀਕ ਹੋ ਰਹੀ ਹੋਵੇ
ਉਹ ਇਕ ਪਲ ਹੋਰ ਉਡੀਕ
ਕਰਨ ਲਈ ਬੇਨਤੀ ਕਰਦਾ ਹੈ।
ਕਈ ਵਾਰ ਇੱਕ ਪਲ ਰੱਬ ਨੂੰ
ਯਾਦ ਕਰਨ ਕਾਰਨ ਵੀ ਸਾਨੂੰ
ਦਰਸ਼ਨ ਦੇ ਕੇ ਖੁਸ਼ ਕਰਦਾ ਹੈ।
ਕਈ ਵਾਰ ਲੰਬੀ ਚੌੜੀ ਬਿਮਾਰੀ
ਵਾਲਾ ਬੰਦਾ ਤਾਂ ਮਰਦਾ ਹੀ ਨਹੀਂ
ਅਤੇ ਠੀਕ ਦਿਖਣ ਵਾਲਾ ਬੰਦਾ
ਇਕ ਪਲ ਵਿਚ ਹੀ ਮਰ ਜਾਂਦਾ ਹੈ।
ਇਕ ਇਕ ਪਲ ਕਰਕੇ ਸਾਡੀ
ਕੀਮਤੀ ਜ਼ਿੰਦਗੀ ਮੁੱਕ ਰਹੀ ਹੈ
ਅਸੀਂ ਸੌ ਸਾਲ ਜੀਣਾ ਚਾਹੁੰਦੇ ਹਾਂ।
ਲੰਮੀ ਉਮਰ ਜੀਣ ਦੇ ਬਾਦ ਵੀ ਮੌਤਦੇ
ਸਮੇਂਇਕ ਪਲ ਹੋਰ ਜੀਣਾ ਚਾਹੁੰਦੇ ਹਾਂ।
ਕੀਮਤੀ ਜ਼ਿੰਦਗੀ ਬੇਕਾਰ ਜਾ ਰਹੀ ਹੈ
ਇਕ ਇਕ ਪਲ ਸਦ ਉਪਯੋਗ ਕਰੋ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ )

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePak PM orders arrest of Lahore Corps Commander House vandals in 72 hours
Next article* ਆਪਣੀ ਇੱਜ਼ਤ ਅਤੇ ਮਾਣ *