(ਸਮਾਜ ਵੀਕਲੀ)
ਜੇ ਕਿੱਧਰੇ ਵ੍ਹੱਟਸਐਪ ਫੇਸਬੁੱਕ ਵਗੈਰਾ ਨਾ ਹੁੰਦੇ ਤਾਂ ਪੱਕੀ ਗੱਲ ਹੈ ਕਿ ਬੂਟੇ ਜਗ੍ਹਾ ਜਗ੍ਹਾ ਲੱਗਣੇ ਸੀ, ਹੁਣ ਬਸ ਸਨੇਹੇ ਸਿਰਫ ਦਿਤੇ ਜਾਂਦੇ ਹਨ ਤੇ ਸਨੇਹੇ ਫਾਰਵਰਡ ਹੋ ਜਾਂਦੇ ਹਨ ।
ਕੋਈ ਵੀ ਸੁਧਾਰ ਕਰਨਾ ਹੋਵੇ ਭਾਵੇਂ ਵਿੱਦਿਆ ਪ੍ਰਣਾਲੀ ਹੋਵੇ ਭਾਵੇਂ ਬੇਰੁਜ਼ਗਾਰੀ ਹੋਵੇ ਭਾਵੇਂ ਗ਼ਰੀਬੀ ,ਬਸ ਇਕੋ ਹੀ ਕੰਮ ਰਹਿ ਗਿਐ ਸੁਨੇਹਾ ਦਿੱਤਾ, ਸੁਨੇਹਾ ਫਾਰਵਰਡ ਕਰ ਦੇਣਾ ।
ਬੂਟੇ ਜੇ ਘਰੋਂ ਬਾਹਰ ਨਹੀਂ ਨਿਕਲਾਂਗੇ ਤਾਂ ਅੰਦਰ ਬੈਠ ਕੇ ਮੋਬਾਇਲ ਤੇ ਉੱਗ ਨਹੀਂ ਸਕਦੇ , ਤਕਰੀਬਨ ਅਸੀਂ ਪੜ੍ਹਦੇ ਹਾਂ ਕਿ ਬੂਟਿਆਂ ਦੇ ਨਾਲ ਫੋਟੋ ਖਿੱਚ ਕੇ ਪਾਓ ,ਟੈਕਨਾਲੋਜੀ ਇੰਨੀ ਫਾਸਟ ਹੋ ਗਈ ਹੈ ਕਿ ਗੂਗਲ ਚੋਂ ਲੋਕੀਂ ਕੁਦਰਤ ਦੀਆਂ ਤਸਵੀਰਾਂ ਕੱਢ ਕੇ ਉੱਪਰ ਫੋਟੋਆਂ ਲਗਾ ਕੇ ਭੇਜ ਦਿੰਦੇ ਹਨ ।
ਇਸੇ ਲਈ ਸੁਧਾਰ ਨਹੀਂ ਹੋ ਰਿਹਾ ,ਬਸ ਅਸੀਂ ਇਕ ਮੋਬਾਇਲ ਦੇ ਵਿਚ ਕੈਦ ਜੇ ਹੋ ਗਏ ਹਾਂ , ਸੁਨੇਹੇ ਦੇਣ ਵਾਲੇ ਡਾਕੀਏ ਬਣਦੇ ਜਾਂਦੇ ਹਾਂ ,ਜੇ ਸੱਚਮੁੱਚ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਸਭ ਨੂੰ ਬਾਹਰ ਨਿਕਲਣਾ ਪਵੇਗਾ ਤੇ ਸੁਧਾਰ ਦੀ ਗੱਲ ਮੈਸੇਜ ਦੇ ਕੇ ਨਹੀਂ ਬਾਹਰ ਲੱਗੇ ਪੰਡਾਲਾਂ ਵਿੱਚ ਕਰਨੀ ਪਏਗੀ ।
ਬੰਦ ਕਮਰਿਆਂ ਵਿੱਚ ਸੈਮੀਨਾਰ ਮੀਟਿੰਗਾਂ ਕਰ ਕੇ ਕੋਈ ਸੁਧਾਰ ਨਹੀਂ ਹੁੰਦਾ, ਉੱਥੇ ਬੈਠ ਕੇ ਜੋ ਅਸੀਂ ਵਿਚਾਰ ਵਟਾਂਦਰਾ ਕਰਦੇ ਹਾਂ ਉਹ ਸਾਨੂੰ ਲਾਗੂ ਕਰਨ ਦੇ ਲਈ ਬਾਹਰ ਮੈਦਾਨਾਂ ਵਿੱਚ ਆਉਣਾ ਪਵੇਗਾ ।
ਥੁੱਕ ਨਾਲ ਵੜੇ ਨੀਂ ਪੱਕਦੇ,ਆਪਣੇ ਬੱਚਿਆਂ ਦੀਆਂ ਸ਼ਕਲਾਂ ਵੇਖੋ , ਤੁਸੀਂ ਮਹਿਸੂਸ ਕਰੋ ਕਿ ਕਿੰਨਾ ਗਰਮੀ ਦਾ ਤਾਪਮਾਨ ਵਧ ਗਿਆ ਹੈ,ਇਹ ਸਭ ਦੇ ਬੱਚੇ ਝੱਲਣਗੇ, ਇਸ ਵਾਸਤੇ ਆਪ ਵੀ ਬਚੋ ,ਬੱਚਿਆਂ ਨੂੰ ਵੀ ਬਚਾਓ ਤੇ ਵਾਤਾਵਰਨ ਦੀ ਸੰਭਾਲ ਕਰੋ ,ਜਿਵੇਂ ਮਾਂ ਬਾਪ ਜੇ ਆਪਣੇ ਕਰਕੇ ਹੀ ਘਰ ਦਾ ਬੱਚਾ ਵਿਗੜਿਆ ਹੈ ਤਾਂ ਸੰਭਾਲ ਵੀ ਆਪ ਹੀ ਕਰਦੇ ਹਨ ਇਸੇ ਤਰ੍ਹਾਂ ਅਸੀਂ ਆਪ ਹੀ ਕੁਦਰਤ ਨਾਲ ਖੇਡੇ ਹਾਂ ,ਕੁਦਰਤ ਨਾਲ ਖਿਲਵਾੜ ਕੀਤਾ ਹੈ ,ਤਾਂ ਸਾਡਾ ਧਰਮ ਸਿਰਫ਼ ਸੁਨੇਹੇ ਅੱਗੇ ਤੋਂ ਅੱਗੇ ਭੇਜਣੇ ਨਹੀਂ ਇਸ ਵਾਸਤੇ ਸਾਨੂੰ ਸਭ ਨੂੰ ਘਰੋਂ ਬਾਹਰ ਨਿਕਲਣਾ ਪਵੇਗਾ ।
ਇਹ ਵਿਚਾਰ ਹੈ ਜੀ ਆਪ ਨੂੰ ਚੰਗਾ ਲੱਗੇ ਤਾਂ ਇਸ ਤੇ ਅਮਲ ਕਰੋ ਤੇ ਅਮਲ ਸਿਰਫ਼ ਵਿਹਾਰਕ ਨਹੀਂ ਇਹਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰੋ ।
ਪਹਿਲ ਕਰੋਗੇ ਤਾਂ
ਪਹਿਲਾਂ ਮਜ਼ਾਕ ਬਣੇਗਾ
ਜਿਵੇਂ ਜਿਵੇਂ ਸਮਝ ਆਵੇਗੀ
ਸਭ ਮਜ਼ਾਕ ਬਣਾਉਣ ਵਾਲੇ
ਆਪ ਦੇ ਪਿੱਛੇ ਲੱਗ ਜਾਣਗੇ ।
ਕੰਵਲਜੀਤ ਕੌਰ ਜੁਨੇਜਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly