ਕਾਰਜ ਸਾਧਕ ਅਫਸਰ ਅਤੇ ਡਾ ਬੀ ਆਰ ਅੰਬੇਡਕਰ ਦਲਿਤ ਸੈਨਾਂ ਪੰਜਾਬ ਦੇ ਆਗੂਆ ਵਿਚਕਾਰ ਹੋਈ ਮੀਟਿੰਗ

ਮਾਮਲਾ ਪਿਛਲੇ ਦਿੱਨੀ ਆਗੂਆ ਵੱਲੋ ਦਿੱਤੇ ਧਰਨੇ ਦਾ 
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)  ਪਿਛਲੇ ਦਿੱਨੀ ਨਗਰ ਪੰਚਾਇਤ ਮਹਿਤਪੁਰ ਦੇ ਨਿਵਾਸੀਆ ਵੱਲੋ ਕਾਰਜ ਸਾਧਕ ਅਫਸਰ ਵਿਰੁਧ ਡਾ ਬੀ ਆਰ ਅੰਬੇਡਕਰ ਦਲਿਤ ਸੈਨਾਂ ਦੀ ਅਗਵਾਈ ਹੇਠ ਦਫਤਰ ਨਗਰ ਪੰਚਾਇਤ ਮਹਿਤਪੁਰ ਮੁਹਰੇ ਧਰਨਾਂ ਦਿੱਤਾ ਗਿਆ ਧਰਨਾਂਕਾਰੀਆ ਵਿੱਚ ਰੋਸ ਸੀ ਕਿ ਕਾਰਜ ਸਾਧਕ ਅਫਸਰ ਉਨਾਂ ਨੂੰ ਮਿਲਣ ਦਾ ਸਮਾਂ ਨਹੀ ਦਿੰਦਾ ਹੈ ਕਿਉਕੀ ਉਨਾਂ ਵੱਲੋ ਬਹੁਤ ਸਾਰੀਆ ਦਰਖਾਸਤਾ ਦਿੱਤੀਆ ਗਈਆ ਹਨ ਪਰ ਕਾਰਵਾਈ ਕੋਈ ਵੀ ਨਹੀ ਹੋਈ । ਆਗੂਆ ਨੂੰ ਭਿੰਨਕ ਲੱਗੀ ਕਿ ਕਾਰਜ ਸਾਧਕ ਅਫਸਰ ਅੱਜ ਹਾਊਸ ਦੀ ਮੀਟਿੰਗ ਵਿੱਚ ਆ ਰਹੇ ਹਨ ਤਾ ਆਗੂਆ ਨੇ ਫਿਰ ਯਤਨ ਕਰਕੇ ਕਾਰਜ ਸਾਧਕ ਅਫਸਰ ਨਾਲ ਮੀਟਿੰਗ ਕੀਤੀ ਅਤੇ ਕਾਰਜ ਸਾਧਕ ਅਫਸਰ ਨੂੰ ਮਹਿਤਪੁਰ ਦੇ ਵਾਰਡਾ ਵਿੱਚ ਆ ਰਹੀਆ ਮੁਸ਼ਕਲਾ ਤੋ ਜਾਣੂ ਕਰਵਾਈਆ ਅਤੇ ਜਿਹਨਾਂ ਗਰੀਬ ਲੋਕਾ ਦੇ ਕੱਚੇ ਮਕਾਨਾ ਦੇ ਪੈਸੇ ਨਹੀ ਆਏ ਉਨਾਂ ਦੀਆ ਮੁਸ਼ਕਲਾ ਬਾਰੇ ਦੱਸਿਆ । ਆਗੂਆ ਨੇ ਇਸ ਮੀੰਿਟੰਗ ਵਿੱਚ ਇਹ ਵੀ ਮੰਗ ਕੀਤੀ ਕਿ ਬੱਸ ਸਟੈਡ ਮਹਿਤਪੁਰ ਦੇ ਕੋਲ ਡਾਕਟਰ ਅੰਬੇਡਕਰ ਚੌਕ ਹੈ ਜਿਸ ਦੇ ਨਜਦੀਕ ਨਿਜਾਇਜ ਕਬਜੇ ਕੀਤੇ ਗਏ ਹਨ ਉਨਾਂ ਨੂੰ ਛੁਡਵਾਇਆ ਜਾਵੇ । ਇਸ ਮੌਕੇ ਕਾਰਜ ਸਾਧਕ ਅਫਸਰ ਨੇ ਡਾ ਬੀ ਆਰ ਅੰਬੇਡਕਰ ਦਲਿਤ ਸੈਨਾਂ ਦੇ ਆਗੂਆ ਅਤੇ ਨਗਰ ਨਿਵਾਸੀਆ ਨੂੰ ਵਿਸ਼ਵਾਸ ਦਵਾਇਆ ਕਿ ਜੋ ਉਨਾਂ ਨੇ ਮਸਲੇ ਮੇਰੇ ਧਿਆਨ ਵਿੱਚ ਲਿਆਦੇ ਹਨ ਉਨਾਂ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ । ਡਾ ਬੀ ਆਰ ਅੰਬੇਡਰਕ ਦਲਿਤ ਸੈਨਾਂ ਦੇ ਆਗੂ ਨੇ ਕਿਹਾ ਕਾਰਜ ਸਾਧਕ ਅਫਸਰ ਸਾਹਿਬ ਨੇ ਸਾਨੂੰ ਜੋ ਵਿਸ਼ਵਾਸ ਦਵਾਇਆ ਹੈ ਅਤੇ ਉਸ ਨਾਲ ਸਹਿਮਤ ਹਾ ਪਰ ਫਿਰ ਵੀ ਰਹਿੰਦੇ ਸਮੇ ਵਿੱਚ ਸਾਡੀਆ ਮੁਸ਼ਕਲ ਹੱਲ ਨਹੀ ਹੋਈਆ ਤਾ ਅਸੀ ਫਿਰ ਤਿੱਖਾਂ ਸੰਘਰਸ਼ ਕਰਾਗੇ । ਇਸ ਮੌਕੇ ਪ੍ਰਸੋ਼ਤਮ ਸੌਧੀ,ਡਾ ਬੀ ਆਰ ਅੰਬੇਡਰਕ ਦਲਿਤ ਸੈਨਾਂ ਪੰਜਾਬ ਪ੍ਰਧਾਨ ਅਸ਼ਵਨੀ ਧਾਰੀਵਾਲ,ਅਸ਼ਵਨੀ ਗਿੱਲ,ਹਨੀ ਪਸਰੀਚਾ,ਨਿਰਮਲ ਸਿੰਘ, ਬੁਟਾ ਸਿੰਘ,ਕਮਲਜੀਤ ਹੀਰ ਆਦਿ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਤਾਵਰਣ ਨਾਲ ਖਿਲਵਾੜ ਕਰਨਾ ਮਹਿੰਗਾ ਪੈਂਦਾ ਹੈ 
Next articleਬੀਰਇੰਦਰ ਸਿੰਘ ਸੰਧਵਾਂ ਨੇ ਕਰਵਾਏ ਬੀੜ ਸਿੱਖਾਂਵਾਲਾ ਦੀਆਂ  ਗਲੀਆਂ ’ਚ ਇੰਟਰਲਾਕ ਟਾਈਲਾਂ ਲਾਉਣ ਦੇ ਕਾਰਜ ਸ਼ੁਰੂ