ਪਿੰਡ ਪਿੰਡ ਕਮੇਟੀਆਂ ਬਣਾ ਕੇ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਿੰਡ ਭੰਡਾਲ ਬੇਟ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮਲ ਨੇ ਕਿਸਾਨੀ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੇ ਪਿੰਡਾਂ ਵਿੱਚ ਮੈਂਬਰਸ਼ਿਪ ਮੁਹਿੰਮ ਚਲਾਈ ਜਾਵੇ ਤੇ ਪਿੰਡ ਪਿੰਡ ਵਿੱਚ ਕਮੇਟੀਆਂ ਬਣਾਈਆਂ ਜਾਣ ਜਥੇਬੰਦੀ ਨੂੰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਜ਼ਿਲੇ ਭਰ ਤੋਂ ਆਏ ਕਿਸਾਨ ਆਗੂਆਂ ਜਿਨ੍ਹਾਂ ਵਿੱਚ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਭੰਡਾਲ ਬੇਟ, ਮੀਤ ਪ੍ਰਧਾਨ ਸੀਤਲ ਸਿੰਘ ਸੰਗੋਜਲਾ ,ਫੱਤੂਢੀਗਾ ਏਰੀਏ ਦੇ ਪ੍ਰਧਾਨ ਗੁਰਦਿਆਲ ਸਿੰਘ ਬੂਹ, ਮੀਤ ਪ੍ਰਧਾਨ ਬਲਵਿੰਦਰ ਸਿੰਘ ਦੇਸਲ, ਸਕੱਤਰ ਬਲਵੀਰ ਸਿੰਘ ਫਜਲਾਬਾਦ ,ਜ਼ਿਲ੍ਹਾ ਵਿੱਤ ਸਕੱਤਰ ਲੁਭਾਇਆ ਸਿੰਘ ਕਾਲਾ ਸੰਘਿਆਂ, ਸੇਵਾ ਸਿੰਘ ਮੁਰਾਦ ਪੁਰ, ਰਜਿੰਦਰ ਸਿੰਘ ਢਿਲਵਾਂ ,ਅਮਰੀਕ ਸਿੰਘ ਮਾਂਗੇਵਾਲ ,ਫ਼ਕੀਰ ਸਿੰਘ ਲੱਖਣਕੇ ਪੱਡੇ, ਸਤਪਾਲ ਸਿੰਘ ਗਡਾਨੀ, ਤਰਸੇਮ ਸਿੰਘ ਗਡਾਨੀ, ਭਜਨ ਸਿੰਘ ਸੰਗੋਜਲਾ, ਨੰਬਰਦਾਰ ਮੰਗਲ ਸਿੰਘ ਸਗੋਜਲਾ, ਕਰਮਵੀਰ ਸਿੰਘ ਨੂਰਪੁਰ ਜੱਟਾਂ, ਅਨੂਪ ਸਿੰਘ ਗੁਡਾਨਾ, ਸੱਜਣ ਸਿੰਘ ਭੰਡਾਲ ਬੇਟ, ਬਖਸ਼ੀਸ਼ ਸਿੰਘ ਧਾਲੀਵਾਲ ਬੇਟ ,ਚਰਨਜੀਤ ਸਿੰਘ ਧਾਲੀਵਾਲ, ਦਲਬੀਰ ਸਿੰਘ ਧਾਲੀਵਾਲ, ਪਰਮਜੀਤ ਸਿੰਘ ਭੀਲਾ, ਜਸਪਾਲ ਸਿੰਘ ਤੇ ਅੰਮਿ੍ਰਤਪਾਲ ਸਿੰਘ ਰਮੀਦੀ ਆਦਿ ਸ਼ਾਮਲ ਸਨ।