(ਸਮਾਜ ਵੀਕਲੀ)
ਮਜ਼ਦੂਰ ਹਾਂ ਅਸੀਂ
ਮਜਬੂਰ ਹਾਂ, ਅਸੀਂ ,
ਮੱਘਦੇ ਸੂਰਜ ਠੰਡੇ ਹੋ ਗਏ
ਚਾਨਣੀਆਂ ਤੋਂ ਦੂਰ ਹਾਂ ਅਸੀਂ,
ਹੱਕਾਂ ਦੀ ਜਦ ਗੱਲ ਆਉਂਦੀ ਹੈ
ਅੱਜ ਨਹੀਂ ਓ ਕੱਲ ਆਉਂਦੀ ਹੈ,
ਨਾ ਭੁੱਖ ਦੇਖੀ ਨਾ ਸੋਣੇ ਨੂੰ ਥਾਂ ਦੇਖੀ
ਨਾ ਧੁੱਪ ਵੇਖੀ ਨਾ ਛਾਂ ਵੇਖੀ,
ਤੁਰ ਤੁਰ ਚੱਪਲਾਂ ਘਸ ਗਈਆ ਨੇ
ਭੂਖਾ ਖੂਨ ਚ ਰਸ ਗਈਆ ਨੇ ,
ਕੋਈ ਲੜਦਾ ਇਥੇ ਧਰਮਾਂ ਤੇ,
ਕੋਈ ਲੜਦਾ ਜਾਤਾਂ ਪਾਤਾਂ ਤੇ,
ਤੇਰੇ ਲਈ ਦੱਸ ਕਿਹਨੇ ਲੜਨਾ
ਤੂੰ ਲੜਦਾ ਰਹੀ ਜਜ਼ਬਾਤਾਂ ਤੇ ।
ਭਾਵੇਂ ਸੂਰਜ ਬਣਕੇ ਮੱਘਦਾ ਰਹੀਂ,
ਕੀ ਅਸਰ ਹੋਣਾ ਰਾਤਾਂ ਤੇ।
ਕੁਲਦੀਪ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly