“ਸਮੇਂ ਦੀ ਗੱਲ”

ਕੁਲਦੀਪ ਸਾਹਿਲ

(ਸਮਾਜ ਵੀਕਲੀ)

ਮਿਹਨਤ ਦੀ ਅੱਗ ਇਨੀਂ ਦਿਤੀ
ਫਿਰ ਵੀ ਚੁੱਲ੍ਹੇ ਠੰਢੇ ਰਹੇ।
ਫੂਲਾਂ ਦੀ ਤੂੰ ਖੇਤੀ ਕਰਦੇ
ਚੁਭਦੇ ਪੈਰੀਂ ਕੰਡੇ ਰਹੇ।
ਪੈਰੀਂ ਅੱਟਣ ,ਹੱਥੀਂ ਛਾਲੇ ,
ਭਾਂਬੜ ਜਹੀਆਂ ਧੁੱਪਾਂ ਸ਼ਹਿ ਕੇ
ਝੱਖੜ ਵਰਗੀਆਂ ਚੁੱਪਾ ਸ਼ਹਿ ਕੇ,
ਆਉਣ ਲੁੱਟੇਰੇ ਲੁਟ ਲੈ ਜਾਵਣ
ਖੜ੍ਹੇ ਸਮੁੰਦਰ ਕੰਢੇ ਰਹੇ।
ਮਿਹਨਤ ਦੀ ਅੱਗ ਇਨੀਂ ਦਿਤੀ
ਫਿਰ ਵੀ ਚੁੱਲ੍ਹੇ ਠੰਢੇ ਰਹੇ।
ਸਭ ਕੁਝ ਹਾਕਮ ਦੇਖ ਰਿਹਾ,
ਠੰਢੇ ਚੂਲੇ ਉਤੇ ਖੌਰੇ
ਸਿਆਸੀ ਰੋਟੀ ਸੇਕ ਰਿਹਾ ਏ
ਇੱਕ ਦਿਹਾੜੇ ਝੱਖੜ ਝੁੱਲਿਆ
ਜਸ਼ਨ ਮਨਾਇਆ ਚੌਧਰੀਆਂ,
ਝੁੱਗੀਆਂ ਦੇ ਫਿਰ ਕਈ ਦਿਹਾੜੇ,
ਬਾਲਣ ਚੁੱਲ੍ਹੇ ਠੰਢੇ ਰਹੇ ।
ਮਿਹਨਤ ਦੀ ਅੱਗ ਇਨੀਂ ਦਿਤੀ
ਫਿਰ ਵੀ ਚੁੱਲ੍ਹੇ ਠੰਢੇ ਰਹੇ।
ਦੋਸ਼ ਦਿਉ ਨਾ ਝੱਖੜਾਂ ਨੂੰ
ਦੋਸ਼ ਦਿਉ ਨਾ ਤਕਦੀਰਾ ਨੂੰ
ਕਿਰਤੀਆਂ ਤੇਰੀ ਜੂਨ ਨੀ ਬਦਲੀ
ਪੂਜਦੇ ਕਿਹੜੇ ਪੀਰਾਂ ਨੂੰ,
ਕੌਣ ਕਹੇ ਦੇਸ਼ ਬਦਲ ਰਿਹਾ ਏ,
ਤੇਰੇ ਮੋਢੇ ਕਹੀ, ਹੱਥ ਰੰਬੇ ਰਹੇ ।
ਮਿਹਨਤ ਦੀ ਅੱਗ ਇਨੀਂ ਦਿਤੀ
ਫਿਰ ਵੀ ਚੁੱਲ੍ਹੇ ਠੰਢੇ ਰਹੇ।

ਕੁਲਦੀਪ ਸਾਹਿਲ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਕਾਲਜ ਦਾ ਬੀ ਸੀ ਏ ਭਾਗ ਦੂਜਾ ਦਾ ਨਤੀਜਾ 100 ਫੀਸਦੀ ਰਿਹਾ
Next articleਮਨੀਲਾ ’ਚ ਪੰਜਾਬੀ ਜੋੜੇ ਦੀ ਗੋਲੀਆਂ ਮਾਰ ਕੇ ਹੱਤਿਆ