(ਸਮਾਜ ਵੀਕਲੀ)
ਪੁੱਤਰਾ ਵਰਗੇ ਫੁੱਲ ਲਗਦੇ ਮੈਨੂੰ,
ਕੋਈ ਤੋੜੇ ਮੈਂ ਮੁਰਝਾਵਾ
ਧਰਤੀ ਦੀ ਗੋਦ ਦੇ ਵਿੱਚ ਮੈਂ
ਘੜ ਘੜ ਕਲਮਾਂ ਲਾਈਆਂ,
ਸਿਖਰ ਦੁਪਹਿਰੇ ਪਾਣੀ ਲੈ
ਮੈ ਭਰ ਭਰ ਮਸ਼ਕਾ ਪਾਈਆਂ,
ਰੁੱਤ ਖਿੜਨੇ ਦੀ ਆਈ ਇਹਨਾਂ ਦੀ
ਮੈ ਸਜਦਾ ਕਰਦਾ ਜਾਵਾਂ
ਪੁੱਤਰਾ ਵਰਗੇ ਫੁੱਲ ਲਗਦੇ ਮੈਨੂੰ,
ਕੋਈ ਤੋੜੇ ਮੈਂ ਮੁਰਝਾਵਾ।
ਤਿਤਲੀਆਂ ਨੇ ਸੀ ਅਠਖੇਲੀ ਕਰਨੀ
ਭੰਵਰਿਆਂ ਨੇ ਗੀਤ ਸੀ ਗਾਣਾ,
ਕੀ ਪਤਾ ਸੀ ਇਸ ਫੁੱਲ ਨੇ ਵੀ,
ਜੋਵਨ ਰੁੱਤੇ ਤੁਰ ਜਾਣਾ।
ਅੱਧ ਖਿੜਿਆ ਫੁੱਲ ਤੋੜ ਲੈ ਗਿਆ
ਹੁਣ ਕਿੰਝ ਮਨ ਸਮਝਾਵਾਂ,
ਪੁੱਤਰਾ ਵਰਗੇ ਫੁੱਲ ਲਗਦੇ ਮੈਨੂੰ,
ਕੋਈ ਤੋੜੇ ਮੈਂ ਮੁਰਝਾਵਾ।
ਕੁਲਦੀਪ ਸਾਹਿਲ
9414990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly