“ਸਮੇਂ ਦੀ ਗੱਲ”

ਕੁਲਦੀਪ ਸਾਹਿਲ

(ਸਮਾਜ ਵੀਕਲੀ)

ਦੇਵੋਂ ਮੁਬਾਰਕਾਂ ਦੇਸ਼ ਮੇਰੇ ਨੂੰ, ਅੱਵਲ
ਆਇਆਂ ਏ ਦੁਨੀਆਂ ਵਿੱਚ ਅਬਾਦੀ ਪੱਖੋਂ,
ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿੱਚੀ,
ਫ਼ਿਕਰਮੰਦ ਤੁਸੀਂ ,ਹੋਏ ਅਸੀਂ ਵੀ ਆਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਕੁੱਝ ਉਮੀਦ ਏ ਜਿੰਦਗੀ ਮਿਲ ਜਾਏਗੀ,
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆ,
ਲੁੱਟਣ ਵਾਲਿਆਂ ਰੱਜ ਕੇ ਦੇਸ਼ ਲੁੱਟਿਆ
ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ,
ਲਾਲੀ ਅੱਖੀਆਂ ਦੀ ਪਈ ਦਸਦੀ ਏ,
ਰੋਏ ਦੇਸ਼ ਲਈ ਤੁਸੀਂ, ਰੋਏ ਅਸੀਂ ਵੀ ਆਂ।
ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿੱਚੀ,
ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਆਂ।

ਕੁਲਦੀਪ ਸਾਹਿਲ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਹਿਰ ਪਿਆਲੇ
Next articleਤਰਕਸ਼ੀਲਾਂ ਵੱਲੋਂ ਮਹਿਲਾ ਦੀ ਬਲੀ ਦੇਣ ਲਈ ਉਕਸਾਉਣ ਵਾਲੇ ਤਾਂਤ੍ਰਿਕ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਅਤੇ ਤਾਂਤ੍ਰਿਕਾਂ ਦੇ ਅੱਡੇ ਬੰਦ ਕਰਨ ਦੀ ਮੰਗ