(ਸਮਾਜ ਵੀਕਲੀ)
ਖੇਡਣ ਦਈ ਨਾ, ਕੋਈ ਦਾਅ ਨੀ ਮਾਏਂ
ਮੈਨੂੰ ਦੁਨੀਆ ਦੇਖਣ, ਦਾ ਚਾਅ ਨੀ ਮਾਏਂ
ਤੂੰ ਵੀ ਤਾ ਮਾਏਂ ਪੁੱਤਰ ਮੰਗਦੀ
ਮੇਰੀ ਵਾਰੀ ਦਸ ਕਿਉਂ ਸੰਗਦੀ
ਅਣਜੰਮੀ ਨੂੰ ਸੂਲੀ ਟੰਗਦੀ।
ਕੁੱਖ ਦੇ ਵਿੱਚ ਬਚਾ ਨੀ ਮਾਏਂ
ਖੇਡਣ ਦਈ ਨਾ, ਕੋਈ ਦਾਅ ਨੀ ਮਾਏਂ
ਮੈਨੂੰ ਦੁਨੀਆ ਦੇਖਣ, ਦਾ ਚਾਅ ਨੀ ਮਾਏਂ
ਡੁੱਬਦੇ ਸੂਰਜ ਸਿਖਰ ਦੁਪਹਿਰੇ
ਲਗ ਗਏ ਤੇਰੀ ਕੁੱਖ ‘ਤੇ ਪਹਿਰੇ,
ਹਾਕਮ ਹੋ ਗਏ ਗੂੰਗੇ ਬਹਿਰੇ
ਪਰਖ ਮਸ਼ੀਨ ਕੋਲ ਜਾ ਨਾ ਮਾਂਏ
ਖੇਡਣ ਦਈ ਨਾ, ਕੋਈ ਦਾਅ ਨੀ ਮਾਏਂ
ਮੈਨੂੰ ਦੁਨੀਆ ਦੇਖਣ, ਦਾ ਚਾਅ ਨੀ ਮਾਏਂ
ਸੁਣੀਂ ਬਾਬਲਾ ਤੂੰ ਵੀ ਅਰਜੋਈ
ਦਾਜ ਦੇ ਦਾਨਵ ਲਾਹ ਲਈ ਲੋਈ
ਮੇਰਾ ਇਸ ਵਿਚ ਦੋਸ਼ ਨਾ ਕੋਈ
ਲਾਲਚ ਵਾਲੀ ਡੋਰੀ ਬਣ ਗਈ
ਮੇਰੇ ਗਲ ਦਾ ਫਾਹ ਨੀ ਮਾਏਂ
ਖੇਡਣ ਦਈ ਨਾ, ਕੋਈ ਦਾਅ ਨੀ ਮਾਏਂ
ਮੈਨੂੰ ਦੁਨੀਆ ਦੇਖਣ, ਦਾ ਚਾਅ ਨੀ ਮਾਏਂ।
ਕੁਲਦੀਪ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly