“ਸਮੇਂ ਦੀ ਗੱਲ”

ਕੁਲਦੀਪ ਸਾਹਿਲ

(ਸਮਾਜ ਵੀਕਲੀ)

ਚੇਤਰ ਮਹੀਨੇ, ਕਿਥੋ ਮੀਂਹ ਆ ਗਿਆ
ਖ਼ੁਸ਼ੀਆਂ ਦੇ ਰੰਗ ਵਿਚ ਭੰਗ ਪਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਜਾਣਾ ਸੀ
ਵੇਚ ਹਾੜੀ, ਸੇਠ ਦਾ ਵਿਆਜ਼ ਲਾਉਣਾ ਸੀ,
ਹੱਥ ਮਾਰ ਮੱਥੇ, ਜੱਟ ਖੇਤੋਂ ਆ ਗਿਆ
ਚੇਤਰ ਮਹੀਨੇ, ਕਿਥੋ ਮੀਂਹ ਆ ਗਿਆ
ਖ਼ੁਸ਼ੀਆਂ ਦੇ ਰੰਗ ਵਿਚ ਭੰਗ ਪਾ ਗਿਆ,
ਲੈ ਗਿਆ ਪਟਵਾਰੀ ਕੱਲ ਥਾ ਮਿਣਕੇ,
ਪਤਾ ਨਹੀਂਓਂ ਕਦੋਂ ਦਵੇ ਪੈਸੇ ਗਿਣਕੇ,
ਲੱਗਦਾ ਏ ਉਹ ਵੀ ਡੰਗ ਜਾ ਟਪਾ ਗਿਆ,
ਚੇਤਰ ਮਹੀਨੇ, ਕਿਥੋ ਮੀਂਹ ਆ ਗਿਆ
ਖ਼ੁਸ਼ੀਆਂ ਦੇ ਰੰਗ ਵਿਚ ਭੰਗ ਪਾ ਗਿਆ,

ਕੁਲਦੀਪ ਸਾਹਿਲ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਨ ਜੱਖਲਾਂ ਦੀ ਪੁਸਤਕ ‘ਕਿਰਤ’ ਲੋਕ ਅਰਪਣ 14 ਅਪ੍ਰੈਲ ਨੂੰ
Next articleਭਾਰਤੀ ਸਮਾਜ