ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-(ਸਮਾਜਵੀਕਲੀ)-ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਗੁਰਦੁਆਰਾ ਸ੍ਰੀ ਬੇਰ ਸਾਹਿਬ ਸ਼ਾਹਪੁਰ ਵਿੱਖੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੇ ਸਹਿਯੋਗ ਨਾਲ ਮਨਾਇਆ ਗਿਆ ।ਇਸ ਮੌਕੇ ਪੰਥ ਪ੍ਰਸਿੱਧ ਢਾਡੀ ਭਾਈ ਹਰਨੇਕ ਸਿੰਘ ਬਲੰਦਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਇਤਿਹਾਸ ਬਾਰੇ ਚਾਨਣਾ ਪਾਇਆ । ਇਸ ਮੌਕੇ ਮਾਸਟਰ ਜਗਜੀਤ ਸਿੰਘ ਜੀ ਰਸੂਲਪੁਰ ਵਾਲਿਆਂ ਦੇ ਮਹੱਲਾ ਤਲਾਬ ਵਾਲਾ ਸਕੂਲ ਦੇ ਮਿਹਨਤੀ ਬੱਚਿਆਂ ਨੇ ਸਹਿਬਜ਼ਾਦਿਆਂ ਦੀਆਂ ਸ਼ਹੀਦੀ ਘੋੜੀਆਂ ਸੁਣਾਂ ਕੇ ਮੰਤਰ ਮੁਗਧ ਕਰ ਦਿੱਤਾ।

ਸਟੇਜ ਸੰਚਾਲਕ ਦੀ ਸੁਚੱਜੀ ਭੂਮਿਕਾ ਸ੍ਰ ਸੁਖਵਿੰਦਰ ਸਿੰਘ ਬਾਜਵਾ ਜੀ ਨੇ ਬਾਖੂਬੀ ਨਿਭਾਈ।ਇਸ ਮੋਕੇ ਗੁਰਦੁਆਰਾ ਬੇਰ ਸਾਹਿਬ ਸ਼ਾਹਪੁਰ ਦੇ ਪ੍ਰਧਾਨ ਸਾਧੂ ਸਿੰਘ ਮਰੋਕ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਹੋਰਾਂ ਤੋਂ ਇਲਾਵਾ ਪ੍ਰਧਾਨ ਰਛਪਾਲ ਸਿੰਘ ਥੰਝੂ, ਸੁਖਵਿੰਦਰ ਸਿੰਘ ਬਾਜਵਾ, ਹਰਪ੍ਰੀਤ ਸਿੰਘ ਐਮ ਸੀ, ਸਵਰਨ ਸਿੰਘ ਮਰੋਕ, ਗੁਰਮੁੱਖ ਸਿੰਘ ਪਟਿਆਲੀਆ, ਹਰਬਖਸ਼ ਸਿੰਘ ਬਾਜਵਾ, ਮਲਵਿੰਦਰ ਸਿੰਘ ਮੱਲੀ, ਤੇ ਬਲਵਿੰਦਰ ਸਿੰਘ ਕਾਹਲੋ ਹਾਜ਼ਰ ਹੋਏ। ਗੁਰੂ ਕਾ ਅਤੁੱਟ ਲੰਗਰ ਵਰਤਾਇਆ।

ਸਮਾਜਵੀਕਲੀਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ’ਚ 4 ਭਾਰਤੀਆਂ ਸਣੇ 135 ਲੋਕਾਂ ਨੂੰ ਦਿੱਤਾ ਜਾਵੇਗਾ ‘ਆਰਡਰ ਆਫ਼ ਕੈਨੇਡਾ’ ਖਿਤਾਬ
Next article‘ਹੋਣਹਾਰ ਧੀ ਪੰਜਾਬ ਦੀ’ ਐਵਾਰਡ ਨਾਲ “ਨਵਰੂਪ ਕੌਰ ਰੂਪ” ਸਨਮਾਨਤ