(ਸਮਾਜ ਵੀਕਲੀ)
ਹਰਸ਼ ਅਠੱਵੀ ਜਮਾਤ ਵਿੱਚ ਪੜਦਾ ਹੈ। ਉਹ ਆਪਣੇ ਦੋਸਤਾਂ ਨਾਲ ਖੇਡ ਘਰ ਵਾਪਿਸ ਆਇਆ। ਉਸ ਦੀ ਮਾਂ ਨੇ ਉਸਨੂੰ ਪਿਆਰ ਨਾਲ ਖਾਣਾ ਦਿੱਤਾ ਅਤੇ ਕਿਹਾ ਪੁੱਤ ਛੇਤੀ – ਛੇਤੀ ਖਾ ਲੈ ਫਿਰ ਤੂੰ ਸੌ ਜਾਈ ਹਰਸ਼ ਨੇ ਕਿਹਾ ਠੀਕ ਹੈ, ਮਾਂ ਹਰਸ਼ ਆਪਣੇ ਕਮਰੇ ਵਿੱਚ ਜਾ ਕੇ ਸੌ ਗਿਆ। ਉਸਨੂੰ ਇੱਕ ਸੁਪਨਾ ਆਇਆ ਕਿ ਮਨੁੱਖ ਪਾਣੀ ਵਿੱਚ ਰਹਿਣ ਲੱਗ ਪਏ, ਜਦੋਂ ਉਸਨੇ ਆਪਣੇ ਪੈਰਾਂ ਵੱਲ ਵੇਖਿਆ ਤਾਂ ਉਸਦੇ ਪੈਰਾਂ ਦੀ ਥਾਂ ਮੱਛੀ ਦੀ ਪੂੰਛ ਸੀ। ਉਸਦੇ ਮਾਤਾ ਪਿਤਾ ਵੀ ਮੱਛੀ ਬਣ ਗਏ ਸੀ। ਪੂਰੀ ਦੁਨੀਆਂ ਮੱਛੀ ਵਿੱਚ ਬਦਲਦੀ ਜਾ ਰਹੀ ਸੀ, ਫਿਰ ਸਾਰਿਆਂ ਨੂੰ ਧਰਤੀ ਉੱਤੇ ਸਾਹ ਲੈਣਾ ਔਖਾ ਹੋ ਰਿਹਾ ਸੀ।
ਸਭ ਪਾਣੀ ਵਿੱਚ ਜਾ ਕੇ ਰਹਿਣ ਲੱਗੇ । ਸਾਰੇ ਲੋਕ ਰੋਜ਼ ਇੱਕ ਦੂਜੇ ਨਾਲ ਲੜਨ ਲੱਗ ਪਏ ਕੋਈ ਕਹਿੰਦਾ ਇਹ ਥਾਂ ਮੇਰੀ ਹੈ ਕੋਈ ਕਹਿੰਦਾ ਇਹ ਮੇਰੀ ਥਾਂ ਮੇਰੀ ਹੈ। ਇਸ ਤਰ੍ਹਾਂ ਪਾਣੀ ਵਿੱਚ ਸਭ ਇੱਕ ਦੂਜੇ ਨਾਲ ਹਰ ਰੋਜ਼ ਲੜਦੇ ਰਹਿੰਦੇ, ਹਰਸ਼ ਇਹ ਦੇਖ ਕੇ ਰੱਬ ਨੂੰ ਕਹਿਣ ਲੱਗਾ ਰੱਬਾ ਇਹ ਤੂੰ ਕੀ ਕੀਤਾ। ਏਨੇ ਵਿੱਚ ਉਸਦੀ ਮੰਮੀ ਨੇ ਉਸਨੂੰ ਉਠਾ ਦਿੱਤਾ। ਹਰਸ਼ ਨੇ ਆਪਣੇ ਪੈਰਾਂ ਵੱਲ ਨੂੰ ਦੇਖਿਆ ਕਿ ਉਸਦੇ ਪੈਰਾਂ ਦੀ ਥਾਂ ਪੈਰ ਹੀ ਹਨ। ਉਹ ਬਾਹਰ ਗਿਆ ਅਤੇ ਦੇਖਿਆ ਕਿ ਸਭ ਦੇ ਕੋਲ ਪੈਰ ਹੀ ਹਨ। ਉਹ ਖੁਸ਼ ਹੋਇਆ ਉਸਨੂੰ ਖੁਸ਼ ਦੇਖ ਕੇ ਉਸਦੀ ਮਾਂ ਵੀ ਖੁਸ਼ ਹੋਈ।
ਨਾਮ=ਸਵਰਨ ਪ੍ਰੀਤ ਕੌਰ
ਪੁੱਤਰੀ=ਬਲਵਿੰਦਰ ਸਿੰਘ
ਸਕੂਲ ਦਾ ਨਾਮ=ਮਾਤਾ ਰਾਜ ਕੌਰ ਸੀਨੀਅਰ ਸੈਕੰਡਰੀ ਸਕੂਲ ਬਡੱਰੁਖਾਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly