ਨਵੀਂ ਦਿੱਲੀ — ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਕਿ ਮਰੀਜ਼ ਦੇ ਪੇਟ ‘ਚੋਂ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਨਿਕਲਦੀਆਂ ਰਹਿੰਦੀਆਂ ਹਨ ਪਰ ਦਿੱਲੀ ਦੇ ਇਕ ਹਸਪਤਾਲ ‘ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੱਸ ਦੇਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਨੌਜਵਾਨ ਦੀ ਛੋਟੀ ਅੰਤੜੀ ਵਿੱਚ ਜ਼ਿੰਦਾ ਕਾਕਰੋਚ ਮਿਲਿਆ ਹੈ। ਕਾਕਰੋਚ ਲਗਭਗ ਤਿੰਨ ਸੈਂਟੀਮੀਟਰ ਲੰਬਾ ਸੀ। ਮਰੀਜ਼ ਕਰੀਬ ਦੋ-ਤਿੰਨ ਦਿਨਾਂ ਤੋਂ ਪੇਟ ਦਰਦ ਤੋਂ ਪੀੜਤ ਸੀ। ਹਾਲਾਂਕਿ, ਪਾਚਨ ਪ੍ਰਕਿਰਿਆ ਵੀ ਪ੍ਰਭਾਵਿਤ ਹੋ ਰਹੀ ਸੀ। ਦੱਸਿਆ ਜਾਂਦਾ ਹੈ ਕਿ ਨੌਜਵਾਨ ਦੀ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਦਿੱਲੀ ਦੇ ਵਸੰਤ ਕੁੰਜ ਸਥਿਤ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿਸ ਦੌਰਾਨ ਮਰੀਜ਼ ਦੇ ਕਈ ਮੈਡੀਕਲ ਟੈਸਟ ਕੀਤੇ ਗਏ ਪਰ ਜਦੋਂ ਹਰ ਪਾਸਿਓਂ ਸਮੱਸਿਆ ਹੱਲ ਹੁੰਦੀ ਨਜ਼ਰ ਨਹੀਂ ਆਈ। ਗੈਸਟਰੋ ਵਿਭਾਗ ਦੇ ਡਾਕਟਰ ਸ਼ੁਭਮ ਵਤਸ ਨੇ ਟੀਮ ਨਾਲ ਮਿਲ ਕੇ ਮਰੀਜ਼ ਦੀ ਜੀਆਈ ਐਂਡੋਸਕੋਪੀ ਕੀਤੀ। ਜਾਂਚ ਦੌਰਾਨ ਮਰੀਜ਼ ਦੇ ਪੇਟ ‘ਚ ਜ਼ਿੰਦਾ ਕਾਕਰੋਚ ਪਾਇਆ ਗਿਆ। ਕਾਕਰੋਚ ਮਰੀਜ਼ ਦੀ ਛੋਟੀ ਅੰਤੜੀ ਵਿੱਚ ਫਸਿਆ ਹੋਇਆ ਸੀ। ਇਹ ਦੇਖ ਕੇ ਡਾਕਟਰਾਂ ਨੇ ਤੁਰੰਤ ਕਾਕਰੋਚ ਨੂੰ ਬਾਹਰ ਕੱਢਣ ਦਾ ਫੈਸਲਾ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly