ਫਿਲੌਰ, ਅੱਪਰਾ (ਜੱਸੀ)-ਅੱਜ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਦੀ 50 ਦਿਨ 50 ਪਿੰਡ 50 ਮੀਟਿੰਗਾਂ ਪ੍ਰੋਗਰਾਮ ਤਹਿਤ ਮੀਟਿੰਗ ਪਿੰਡ ਸੰਗਤਪੁਰ ਵਿਖੇ ਦਰਬਾਰ ਬਾਬਾ ਗੁੱਗਾ ਜਾਹਰ ਪੀਰ ਜੀ ਸ਼ਕੰਡੀ ਵਿਖੇ ਹੋਈ । ਜਿਸ ਦੀ ਅਗਵਾਈ ਸਰਪੰਚ ਜੋਗਿੰਦਰ ਰਾਮ ਅਤੇ ਨੌਜਵਾਨ ਆਗੂ ਅਮਨਦੀਪ , ਕਮਲਦੀਪ , ਨਵਜੋਤ ਪਾਲ ,ਮਨਜਿੰਦਰ ਕੁਮਾਰ ,ਗੁਰਸੇਵਕ ,ਹਰਸ਼ਦੀਪ ,ਪਵਨਦੀਪ , ਨੇ ਕੀਤੀ । ਮੀਟਿੰਗ ਵਿੱਚ ਸੰਘਰਸ਼ ਕਮੇਟੀ ਦੇ ਆਗੂ ਜਰਨੈਲ ਫਿਲੌਰ,ਪਰਸ਼ੋਤਮ ਫਿਲੌਰ , ਮਾਸਟਰ ਹੰਸ ਰਾਜ ,ਵਿਸ਼ਾਲ ਖਹਿਰਾ ,ਸ਼ਾਮਿਲ ਹੋਏ । ਆਗੂਆ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਦੇਸ਼ ਗੁਰੂਆਂ ਪੀਰਾ ਰਹਿਬਰਾਂ ਦੀ ਧਰਤੀ ਹੈ । ਸਭ ਨੇ ਆਪਣੇ ਤਰੀਕੇ ਨਾਲ ਸਮਾਜ ਵਿੱਚ ਧਰਤੀ ਦੇ ਵਾਸ਼ਿੰਦਿਆਂ ਦਾ ਜੀਵਨ ਪੱਧਰ ਉਪਰ ਚੁਕਣ ਲਈ ਸ਼ੰਘਰਸ਼ ਕੀਤਾ ।ਉਹਨਾ ਕਿਹਾ ਕਿ ਅੱਜ ਗੁਰਦੁਆਰਾ ਸਾਹਿਬ ਧਾਰਮਿਕ ਸਥਾਨਾ ਵਿਚੋਂ ਮੀਟਿੰਗਾਂ ਹੋਣੀਆਂ ਦਰਸਾਉਦਾਂ ਹੈ ਕਿ ਇਹ ਲੜਾਈ ਲੋਕ ਲਾਜ਼ਮੀ ਜਿੱਤਣਗੇ । ਉਹਨਾ ਕਿਹਾ ਸਾਡੇ ਗਰੀਬ ਲੋਕਾਂ ਨੂੰ ਇਹਨਾ ਸਿਹਤ ਸਹੂਲਤਾਂ ਨੂੰ ਸਭ ਤੋ ਵੱਧ ਲੋੜ ਹੈ ਅਤੇ ਅੱਜ ਇਲਾਜ ਸਾਡੇ ਕੋਲੋ ਲਗਾਤਾਰ ਦੂਰ ਹੁੰਦਾ ਜਾ ਰਿਹਾ ਹੈ ।ਅੱਜ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਤੋ ਬਚਣ ਲਈ ਸਾਨੂੰ ਸਾਡੇ ਸਰਕਾਰੀ ਹਸਪਤਾਲ ਬਚਾਉਣੇ ਚਾਹੀਦੇ ਹਨ । ਇਹਨਾ ਨੂੰ ਬਚਾਉਣ ਲਈ ਲਹਿਰ ਬਣਾ ਕੇ ਲੜਾਈ ਲੜਨੀ ਚਾਹੀਦੀ ਹੈ । ਉਹਨਾ ਕਿਹਾ ਸਾਨੂੰ ਸਾਡੇ ਮਹਾਨ ਵਿਰਸੇ ਤੋ ਸੇਧ ਲੈ ਕੇ ਇਸ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਵਾਂਗੇ ।ਉਹਨਾ ਕਿਹਾ ਕਿ ਜਿੰਨੀ ਵੱਡੀ ਗਿਣਤੀ ਵਿੱਚ ਅੱਜ ਔਰਤਾਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਕਿ ਜਿਸ ਅੰਦੋਲਨ ਦੀ ਅਗਵਾਈ ਔਰਤਾਂ ਇੰਨੀ ਵੱਡੀ ਪੱਧਰ ਤੇ ਕਰਨ ਉਹ ਅੰਦੋਲਨ ਜਿਤਿਆ ਜਾਵੇਗਾ । ਉਹਨਾ ਨੇ ਲੜਾਈ ਵਿੱਚ ਵੱਧ ਤੋ ਵੱਧ ਯੋਗਦਾਨ ਦੇਣ ਲਈ ਪਿੰਡ ਸੰਗਤਪੁਰ ਵਾਸੀਆਂ ਨੂੰ ਬੇਨਤੀਆਂ ਵੀ ਕੀਤੀਆਂ ।ਉਪਰੰਤ ਕਮੇਟੀ ਦਾ ਗਠਨ ਕੀਤਾ ਗਿਆ । । ਜਿਸ ਵਿੱਚ ਅਮਨਦੀਪ , ਕਮਲਦੀਪ , ਮਨਜਿੰਦਰ ਕੁਮਾਰ ,ਗੁਰਸੇਵਕ ,ਹਰਸ਼ਦੀਪ ,ਪਵਨਦੀਪ ਪਿਆਰਾ ਲਾਲ ,ਅਵਤਾਰ ਚੰਦ ,ਸ਼ਮੀ ,ਨਿਰਮਲ ,ਸਤਨਾਮ ਸਿੰਘ,ਕਸ਼ਮੀਰ ਕੌਰ ,ਸੱਤਿਆ ,ਪ੍ਰਗਾਸ਼ੋ ਕਮਲਾ ਰਾਣੀ ,ਮੀਨਾ ਰਾਣੀ ,ਸੋਨੀਆ ,ਕਸ਼ਮੀਰ ਕੌਰ ,ਸੁਰਜੀਤ ਕੌਰ ਪਰਮਜੀਤ ਕੌਰ ,ਦੀਸ਼ੋ ,ਕੁਸ਼ਲਿਆ ਦੇਵੀ ,ਨੰਜੋ ਚੁੱਣੇ ਗਏ ਇਸ ਮੀਟਿੰਗ ਵਿੱਚ ਔਰਤਾਂ ਵੱਡੀ ਗਿੱਣਤੀ ਵਿੱਚ ਸ਼ਾਮਿਲ ਸਨ ਅਤੇ ਆਖੀਰ ਵਿੱਚ ਨਿਰਮਲ ਪਾਲ ਜੀ ਨੇ ਸਾਰਿਆ ਦਾ ਧੰਨਵਾਦ ਕੀਤਾ ਪਿੰਡ ਸੰਗਤਪੁਰ ਵਲੋਂ ਨੇ ਇਸ ਅੰਦੋਲਨ ਵਿੱਚ ਸਾਥ ਦੇਣ ਦਾ ਭਰੋਸਾ ਦਵਾਇਆ ਉਹਨਾ ਕਿਹਾ ਕਿ 2 ਅਕਤੂਬਰ ਦੀ ਤਹਿਸੀਲ ਪੱਧਰੀ ਰੈਲੀ ਵਿੱਚ ਸੰਗਤਪੁਰ ਵਾਸੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly