(ਸਮਾਜ ਵੀਕਲੀ)
ਇੱਕ ਬੀਬੀ ਹੰਕਾਰ ਹੋਇਆ,
ਨਿੱਤ ਅਵਾ ਤਵਾ ਬੋਲਦੀ।
ਕਦੇ ਕਿਸਾਨ ਤੇ ਕਦੇ ਸ਼ਹੀਦ,
ਸੱਭ ਦੀ ਵਫ਼ਾ ਰੋਲ਼ਦੀ।
ਇੱਕ ਬੀਬੀ….
ਖੌਰੇ ਕਾਹਤੋਂ ਹੋਇਆ ਗੁਮਾਨ,
ਰੱਬ ਨੂੰ ਦੱਸਦੀ ਟੱਬ ਫਿਰੇ।
ਸੱਦੀ ਨਾ ਬੁਲਾਈ ਜਿਉਂ ,
ਫਿਰ ਵੀ ਫੱਬ ਫੱਬ ਤੁਰੇ।
ਨੁਕਸਾਨ ਨਾ ਕਿੱਧਰੇ ਹੋ ਜਾਵੇ,
ਹਰ ਥਾਂ ਤੇ ਨਫ਼ਾ ਟੋਲਦੀ।
ਇੱਕ ਬੀਬੀ….
ਸੋਚ ਸਮਝ ਕੇ ਬੋਲ ਨੀਂ ਬੀਬੀ,
ਬੋਲੀ ਪਰਦੇ ਖੋਲਦੀ।
ਕੀ ਪੱਲੇ ਹੈ ਮਾਪਿਆਂ ਪਾਇਆ,
ਲੋਕਾਈ ਪਰਤਾਂ ਫ਼ਰੋਲ਼ਦੀ।
ਕੌਣ ਮੰਗਤਾ ਤੇ ਕੌਣ ਹੈ ਦਾਤਾ,
ਰੱਖ ਤਰਾਜ਼ੂ ਹਵਾ ਤੋਲਦੀ।
ਇੱਕ ਬੀਬੀ…
ਓਹਦੇ ਭਾਣੇ ਮਨੋਰਜਨ ਲੱਗੇ,
ਟੀ. ਵੀ. ਦਾ ਕੋਈ ਨਾਟਕ।
ਰੇਲ ਆ ਗਈ ਛੁੱਕ ਛੁੱਕ ਤੇ,
ਬੰਦ ਹੋ ਗਿਆ ਫਾਟਕ।
ਇੱਕੋ ਡਾਇਲਾਗ ਪਤਾ ਨਹੀਂ,
ਉਹ ਕਿੰਨੀ ਦਫ਼ਾ ਬੋਲਦੀ।
ਇੱਕ ਬੀਬੀ ਹੰਕਾਰ ਹੋ ਗਿਆ,
ਨਿੱਤ ਅਵਾ ਤਵਾ ਬੋਲਦੀ।
ਕਦੇ ਕਿਸਾਨ ਤੇ ਕਦੇ ਸ਼ਹੀਦ,
ਸੱਭ ਦੀ ਵਫ਼ਾ ਰੋਲਦੀ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly