ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਦੇ ਖ਼ਾਲਿਸਤਾਨ ਦੀ ਮੰਗ ਨਹੀਂ ਕੀਤੀ-ਜਥੇਦਾਰ ਨਿਮਾਣਾ
ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਅੱਜ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਕੌਮੀ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ,ਯੂਥ ਵਿੰਗ ਕੌਮੀ ਪ੍ਰਧਾਨ ਜੁਗਰਾਜ ਸਿੰਘ ਮੰਡ, ਪਰਮਜੀਤ ਸਿੰਘ ਨੱਤ ਕੌਮੀ ਜਨਰਲ ਸਕੱਤਰ ਸਰਪੰਚ ਨਿਰਮਲ ਸਿੰਘ ਬੇਰਕਲਾਂ, ਕੌਰ ਕਮੇਟੀ ਮੈਂਬਰ ਭੁਪਿੰਦਰ ਸਿੰਘ ਅਤੇ 1984 ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ, ਬੀਬੀ ਗੁਰਦੀਪ ਕੌਰ, ਦੀ ਅਗਵਾਈ ਹੇਠ ਕੰਗਣਾ ਰਣੌਤ ਦੀ ਵਿਵਾਦਿਤ ਫ਼ਿਲਮ ਐਮਰਜੈਂਸੀ ਤੇ ਰੌਕ ਲਗਵਾਉਣ ਲਈ ਸ਼੍ਰੀਮਤੀ ਸਾਕਸ਼ੀ ਸਿਨਹਾ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਨਾਮ ਮੰਗ ਪੱਤਰ ਸ਼੍ਰੀ ਮੇਜਰ ਅਮਿਤ ਸਰੀਨ ਏ.ਡੀ.ਸੀ. ਲੁਧਿਆਣਾ ਨੂੰ ਸੌਂਪਿਆ। ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਪਿਛਲੇ ਲੰਬੇ ਸਮੇਂ ਤੋਂ ਵਾਰ-ਵਾਰ ਕਿਸਾਨਾਂ ਅਤੇ ਸਿੱਖਾਂ ਪ੍ਰਤੀ ਵਿਵਾਦਿਤ ਬਿਆਨ ਦੇ ਰਹੀ ਹੈ। ਕੰਗਣਾ ਰਣੌਤ ਨੇ ਐਮਰਜੈਂਸੀ ਫ਼ਿਲਮ ਬਣਾ ਕੇ ਸਿੱਖ ਵਿਰੋਧੀ ਸੀਨ ਪਾਏ ਅਤੇ ਸਿੱਖਾਂ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਦਿਖਾਇਆ ਗਿਆ। ਇਸ ਫਿਲਮ ਦੀ ਲਿਖਾਰੀ ਡਾਇਰੈਕਟਰ ਤੇ ਨਾਇਕਾ ਕੰਗਣਾ ਹੀ ਹੈ ਪਰ ਉਹ ਸਿੱਖ ਇਤਿਹਾਸ ਤੋਂ ਕੋਰੀ ਹੈ। ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਕਦੇ ਵੀ ਖ਼ਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ। ਇਸ ਕਾਰਨ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਅਤੇ ਸੰਸਾਰ ਭਰ ਵਿੱਚ ਸਿੱਖ ਜਥੇਬੰਦੀਆਂ, ਧਾਰਮਿਕ ਸੰਸਥਾਵਾਂ,ਕਿਸਾਨ ਯੂਨੀਅਨ ਵਿਰੋਧ ਕਰ ਰਹੀਆਂ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕੀਤਾ। ਇਸ ਸਮੇਂ 1984 ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕੇਂਦਰ ਦੀ ਭਾਜਪਾ ਸਰਕਾਰ ਤੋਂ ਮੰਗ ਕੀਤੀ ਕਿ ਕੰਗਣਾ ਰਣੌਤ ਤੇ 295-ਏ ਦਾ ਪਰਚਾ ਦਰਜ਼ ਕਰਕੇ ਜੇਲ੍ਹ ਭੇਜਣਾ ਚਾਹੀਦਾ ਹੈ । ਇਸ ਮੌਕੇ ਤੇ ਸ਼ਮਸ਼ੇਰ ਸਿੰਘ ਲਾਡੋਵਾਲ, ਤਜਿੰਦਰ ਸਿੰਘ ਬਿੱਟਾ, ਮਲਵਿੰਦਰ ਸਿੰਘ, ਬਲਦੇਵ ਸਿੰਘ ਸੰਧੂ, ਜੁਝਾਰ ਸਿੰਘ, ਗੁਰਚਰਨ ਸਿੰਘ ਰਾਜਾ ਨੂਰਵਾਲ, ਸੁਖਵਿੰਦਰ ਸਿੰਘ ਸੁੱਖ, ਜਸਵੰਤ ਸਿੰਘ ਜੱਸਾ, ਪਰਦੀਪ ਸਿੰਘ ਗਰੇਵਾਲ, ਪ੍ਰਭਦੀਪ ਸਿੰਘ ਰੰਧਾਵਾ, ਗੁਰਚਰਨ ਸਿੰਘ ਗਰੇਵਾਲ ਲਲਤੋਂ, ਦਲਜੀਤ ਸਿੰਘ, ਇੰਦਰਪਾਲ ਸਿੰਘ, ਲਵਜੀਤ ਸਿੰਘ ਧਾਲੀਵਾਲ,ਚਰਨਜੀਤ ਸਿੰਘ, ਭੋਲਾ ਨਾਥ, ਗੁਰਚਰਨ ਸਿੰਘ ਭੁੱਲਰ, ਗੁਰਮੀਤ ਸਿੰਘ ਬੋਬੀ, ਬਾਬਾ ਫਤਿਹ ਸਿੰਘ,ਗਿਰਦੌਰ ਸਿੰਘ ਤੂਰ ਹਾਜ਼ਰ ਸਨ ।