ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਿੱਧੇ ਪ੍ਰਬੰਧ ਅਧੀਨ ਚੱਲ ਰਹੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਕਾਲਜ ਦੀ ਕੌਂਸਲਿੰਗ ਸੈਲ ਵੱਲੋਂ ਇੱਕ ਗੈਸਟ ਲੈਕਚਰ ਕਰਵਾਇਆ ਗਿਆ। ਜਿਸ ਦਾ ਵਿਸ਼ਾ ਸੀ “ਕੈਰੀਅਰ ਸਕਿਊਰਟੀ ਇੰਨ ਮਾਰਕੀਟ”। ਕੌਂਸਲਿੰਗ ਸੈਲ ਦੇ ਕੋਆਰਡੀਨੇਟਰ ਡਾਕਟਰ ਗੁਰਪ੍ਰੀਤ ਕੌਰ ਕਮਰਸ ਵਿਭਾਗ ਨੇ ਦੱਸਿਆ ਕਿ ਇਸ ਗੈਸਟ ਲੈਕਚਰ ਵਿੱਚ ਸ਼ੁਭਾਂਗੀ ਚਤੁਰਵੇਦੀ ਸਹਾਇਕ ਮੈਨੇਜਰ ਸੀਨੀਅਰ ਨੈਸ਼ਨਲ ਇੰਸਟੀਟੂਟ ਆਫ਼ ਸਕਿਓਰਟੀ ਮਾਰਕੀਟ ਮੁੰਬਈ ਅਤੇ ਅਨੀਤਾ ਸੈਣੀ ਜੋ ਕਿ ਸਕਿਓਰਟੀ ਐਕਸਚੇਂਜ ਬੋਰਡ ਦੇ ਖਾਸ ਟ੍ਰੇਨਰ ਹਨ,ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਇਸ ਗੈਸਟ ਲੈਕਚਰ ਦਾ ਮੁਖ ਵਿਸ਼ਾ ,”ਸੈਂਬੀ” ਦੀਆਂ ਨੀਤੀਆਂ ਮਹੱਤਵ ਕਿੱਤਾ ਮੁੱਖੀ ਅਵਸਰ ਅਤੇ ਨਿਸਮ ਕੋਰਸਾਂ ਤੇ ਪ੍ਰੋਗਰਾਮਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣਾ ਸੀ । ਇਸ ਲੈਕਚਰ ਦੇ ਵਿਚ ਕਾਲਜ ਦੇ 100 ਤੋਂ ਵੀ ਵੱਧ ਵਿਦਿਆਰਥੀਆਂ ਨੇ ਭਾਗ ਲਿਆ ।ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ ਕਿਹਾ ਕਿ ਕੈਰੀਅਰ ਕਾਊਂਸਲਰ ਸੈਸ਼ਨ ਵਿੱਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਵੱਖ ਵੱਖ ਕਿੱਤਾ ਮੁੱਖੀ ਅਤੇ ਨੀਤੀਆਂ ਬਾਰੇ ਜਾਣਕਾਰੀ ਦੇਣ ਲਈ ਵੱਖ ਵੱਖ ਗੈਸਟ ਲੈਕਚਰ ਅਤੇ ਵਰਕਸ਼ਾਪਾਂ ਕਰਵਾਉਂਦਾ ਰਹਿੰਦਾ ਹੈ ਤੇ ਲੈਕਚਰ ਲੜੀ ਵਿੱਚ ਇੱਕ ਮਣਕੇ ਵਾਂਗ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜ਼ਰੂਰ ਅਜਿਹੀਆਂ ਗਤੀਵਿਧੀਆਂ ਦਾ ਫਾਇਦਾ ਹੋਵੇਗਾ। ਉਨ੍ਹਾਂ ਇਸ ਉਪਰਾਲੇ ਲਈ ਕੋਆਰਡੀਨੇਟਰ ਡਾਕਟਰ ਗੁਰਪ੍ਰੀਤ ਕੌਰ ਨੂੰ ਵਧਾਈ ਦਿੱਤੀ ।ਇਸ ਮੌਕੇ ਕਾਲਜ ਦੇ ਹੋਰ ਸਟਾਫ਼ ਮੈਂਬਰ ਵੀ ਹਾਜਰ ਸਨ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly