ਕਪੂਰਥਲਾ,14 ਅਕਤੂਬਰ (ਕੌੜਾ)- ਵਿਦਿਆਰਥੀ ਅੰਦਰ ਉਸਾਰੂ ਸ਼ਖਸ਼ੀਅਤ ਦੇ ਗੁਣਾਂ ਨੂੰ ਪੈਦਾ ਕਰਨ ਅਤੇ ਇੱਕ ਚੰਗੀ ਸੋਚ ਦੇ ਧਾਰਨੀ ਬਣਾਉਣ ਦੇ ਉਦੇਸ਼ ਤਹਿਤ ਹੋਏ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਸ਼ਖਸ਼ੀਅਤ ਉਸਾਰੀ ਸਬੰਧੀ ਇੱਕ ਵਿਸ਼ੇਸ਼ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਚੇਅਰਮੈਨ ਹਰਜੀਤ ਸਿੰਘ ਮੁੱਖ ਬੁਲਾਰੇ ਦੇ ਤੌਰ ਤੇ ਪਹੁੰਚੇ।
ਇਸ ਗੈਸਟ ਲੈਕਚਰ ਦੇ ਨਾਲ ਵਿਚਾਰ ਸਾਂਝੇ ਕਰਦਿਆਂ ਸ਼ਖਸ਼ੀਅਤ ਉਸਾਰੀ ਅਤੇ ਜੀਵਨ ਨੂੰ ਘੜਨ ਸਬੰਧੀ ਜੀਵਨ ਜਾਂਚ ਨੂੰ ਬਣਾਉਂਦਿਆਂ ਗੁਰਬਾਣੀ ਦੀਆਂ ਤੁਕਾਂ ਤੇ ਹਵਾਲੇ ਦੇ ਕੇ ਇਸ ਲੁਕਾਈ ਅਤੇ ਸਮਾਜ ਪ੍ਰਤੀ ਆਪਣਾ ਬਣਦਾ ਯੋਗਦਾਨ ਪਾਉਣ ਦਾ ਸੰਦੇਸ਼ ਦਿੱਤਾ।
ਇਸ ਮੌਕੇ ਉਹਨਾਂ ਵੱਲੋਂ ਵਿਦਿਆਰਥੀਆਂ ਦੇ ਕੁਛ ਸਵਾਲਾਂ ਦਾ ਬਾਖੂਬੀ ਉੱਤਰ ਦਿੰਦੇ ਹੋਏ । ਉਹਨਾਂ ਨੂੰ ਇਤਿਹਾਸ ਵਿੱਚ ਸੇਧ ਲੈਣ ਸਬੰਧੀ ਕਈ ਨੁਕਤੇ ਪੇਸ਼ ਕੀਤੇ।
ਤਿੰਨ ਪਾਣੀ ਇਸ ਮੌਕੇ ਉਹਨਾਂ ਦੇ ਨਾਲ ਪੁੱਜੇ ਪਤਵੰਤੇ ਸੱਜਣ ਅਵਤਾਰ ਸਿੰਘ ਅਤੇ ਹੋਰ ਟੀਮ ਦੇ ਮੈਂਬਰਾਂ ਵੱਲੋਂ ਵੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ ਗਏ ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਦਲਜੀਤ ਸਿੰਘ ਖਹਿਰਾ ਨੇ ਆਏ ਹੋਏ ਬੁਲਾਰਿਆਂ ਤੇ ਮਹਿਮਾਨਾਂ ਦਾ ਕਾਲਾਦੇ ਜ਼ਿੰਦਗੀ ਵਿੱਚ ਗੁਰਬਾਣੀ ਦੀ ਸੇਧ ਲੈ ਕੇ ਅੱਗੇ ਦੱਸ ਸੰਦੇਸ਼ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly