ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਜਿਲ੍ਹਾ ਗੱਤਕਾ ਐਸੋਸੀਏਸ਼ਨ ਵੱਲੋਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ.ਜੀ.ਪੀ.ਸੀ. ਦੇ ਸਹਿਯੋਗ ਨਾਲ਼ 01-06-23 ਤੋਂ 14-06-23 ਤੱਕ ਗੱਤਕਾ ਸਿਖਲਾਈ ਕੈਂਪ ਲਗਾਇਆ। ਜਿਸ ਵਿੱਚ ਨੈਸ਼ਨਲ ਐਸੋ. ਦੇ ਕੋਚ ਸਾਹਿਬਾਨਾਂ ਹਰਵਿੰਦਰ ਸਿੰਘ ਤੇ ਸੈ਼ਰੀ ਸਿੰਘ ਭਾਂਬਰੀ ਨੇ ਬੱਚਿਆਂ ਨੂੰ ਵਰਲਡ ਫੈਡਰੇਸ਼ਨ ਦੀ ਖੇਡ ਨਿਯਮਾਂਵਲੀ ਅਨੁਸਾਰ ਖੇਡ ਦੀਆਂ ਬਾਰੀਕੀਆਂ ਤੇ ਗੁਰ ਸਿਖਾਉਦਿਆਂ ਸ਼ਸਤਰ ਵਿੱਦਿਆ ਤੇ ਗੱਤਕਾ ਖੇਡ ਵਿਚਲੇ ਅੰਤਰ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ।
ਸਮਾਪਤੀ ਵੇਲੇ ਐਸ.ਜੀ.ਪੀ.ਸੀ. ਮੈਂਬਰ ਪਰਮਜੀਤ ਸਿੰਘ ਲੱਖੇਵਾਲ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨੇ ਗੱਤਕੇਬਾਜਾ਼ ਨੂੰ ਸਰਟੀਫਿਕੇਟ ਪ੍ਰਦਾਨ ਕਰਕੇ ਹੌਂਸਲਾ ਅਫਜ਼ਾਈ ਕੀਤੀ। ਸ. ਲੱਖੇਵਾਲ ਨੇ ਐਸੋਸੀਏਸ਼ਨ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਜਿਲ੍ਹਾ ਐਸੋਸੀਏਸ਼ਨ ਪ੍ਰਧਾਨ ਮਨਜੀਤ ਕੌਰ ਨੇ ਨੈਸ਼ਨਲ ਪ੍ਰਧਾਨ ਸ. ਗਰੇਵਾਲ ਦੀ ਮਿਹਨਤ ਸਦਕਾ ਗੱਤਕਾ ਨੂੰ ਨੈਸ਼ਨਲ ਖੇਡਾਂ ਵਿਚ ਸ਼ਾਮਲ ਹੋਣ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਹੋਰ ਖੇਡਾਂ ਵਾਂਗ ਗੱਤਕਾ ਦੇ ਖਿਡਾਰੀ ਵੀ ਦਾਖਲਿਆਂ /ਨੌਕਰੀਆਂ ਵਿੱਚ ਖੇਡ ਕੋਟੇ ਦਾ ਲਾਭ ਲੈ ਸਕਣਗੇ। ਉਨ੍ਹਾਂ ਕੈਂਪ ਦੌਰਾਨ ਸਹਿਯੋਗ ਦੇਣ ਲਈ ਸ. ਲੱਖੇਵਾਲ, ਮੈਨੇਜਰ ਜਸਵੀਰ ਸਿੰਘ, ਹੈਡਗ੍ਰੰਥੀ ਪਵਿੱਤਰ ਸਿੰਘ, ਖਜਾਨਚੀ ਗੁਰਮੀਤ ਸਿੰਘ ਅਤੇ ਉਨਾਂ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸੀਨੀ. ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਭਾਉਵਾਲ, ਜਨ. ਸਕੱਤਰ ਗੁਰਵਿੰਦਰ ਸਿੰਘ ਘਨੌਲੀ, ਵਿੱਤ ਸਕੱਤਰ ਜਸਪ੍ਰੀਤ ਸਿੰਘ, ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਰੂਪਨਗਰ, ਸੰਯੁਕਤ ਸਕੱਤਰ ਰਵਿੰਦਰ ਸਿੰਘ, ਵਾਇਸ ਚੇਅਰਮੈਨ ਸ. ਅਜਮੇਰ ਸਿੰਘ (ਸਰਪੰਚ ਪਿੰਡ ਲੋਧੀਮਾਜਰਾ), ਗੁਰਜੀਤ ਸਿੰਘ, ਬੱਚਿਆਂ ਦੇ ਮਾਪੇ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly