ਇੰਜੀਨੀਅਰ ਰਜਿੰਦਰ ਸਿੰਘ ਬਾਂਸਲ ਦੀ ਸੇਵਾਮੁਕਤੀ ਮੌਕੇ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ ) – ਸਮੂਹ ਇੰਜੀਨੀਅਰ ਸਰਕਲ ਕਪੂਰਥਲਾ ਇੰਜੀਨੀਅਰ ਇੰਦਰਪਾਲ ਸਿੰਘ ਡਿਪਟੀ ਚੀਫ ਇੰਜੀਨੀਅਰ ਸਰਕਲ ਕਪੂਰਥਲਾ ਦੀ ਰਹਿਨੁਮਾਈ ਹੇਠ ਸੇਵਾਮੁਕਤ ਹੋ ਰਹੇ ਇੰਜੀਨੀਅਰ ਰਾਜਿੰਦਰ ਸਿੰਘ ਬਾਂਸਲ ਨੂੰ ਡਿਪਟੀ ਚੀਫ ਇੰਜੀਨੀਅਰ ਸਰਕਲ ਜਲੰਧਰ  ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।  ਇਸ ਦੌਰਾਨ ਸਮੂਹ ਇੰਜੀਨੀਅਰਾਂ ਵੱਲੋਂ ਜਿਨ੍ਹਾਂ ਵਿਚ ਇੰਜੀਨੀਅਰ ਗੁਰਨਾਮ ਸਿੰਘ ਬਾਜਵਾ, ਇੰਜੀਨੀਅਰ ਰਮੇਸ਼ ਚੰਦਰ,  ਮੇਅਰ ਵਿਨੈ ਕੋਮਲ, ਇੰਜੀਨੀਅਰ ਵਿਨੈ ਸ਼ਰਮਾ, ਇੰਜਨੀਅਰ ਦਰਸ਼ਨ ਸਿੰਘ ਭੰਗੂ, ਇੰਜੀਨੀਅਰ  ਗੁਰਪ੍ਰੀਤ ਸਿੰਘ ਪੁਰੇਵਾਲ, ਇੰਜੀਨੀਅਰ ਇੰਦਰ ਮੋਹਨਜੀਤ ਸਿੰਘ ,ਇੰਜਨੀਅਰ ਕੰਵਰ ਜਸਵੰਤ ਸਿੰਘ, ਇੰਜੀਨੀਅਰ ਸੰਦੀਪ ਸੂਦ, ਇੰਜੀਨੀਅਰ ਇੰਦਰਪਾਲ ਸਿੰਘ ਵੱਲੋਂ ਸੇਵਾਮੁਕਤ ਹੋ ਰਹੇ ਇੰਜੀਨੀਅਰ  ਰਾਜਿੰਦਰ ਸਿੰਘ ਬਾਂਸਲ ਦੀਆਂ ਸ਼ਾਨਦਾਰ ਸੇਵਾਵਾਂ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਵਿਚਾਰ ਪੇਸ਼ ਕਰ ਉਨ੍ਹਾਂ ਨੂੰ ਤੋਹਫ਼ੇ ਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ  ਦਿੱਤੇ ਗਏ।

ਇਸ ਦੌਰਾਨ ਇੰਜਨੀਅਰ ਗੁਰਨਾਮ ਸਿੰਘ ਬਾਜਵਾ ਨੇ ਕਿਹਾ ਕਿ ਇੰਜਨੀਅਰ ਰਜਿੰਦਰ ਸਿੰਘ ਬਾਂਸਲ ਵੱਲੋਂ ਪਾਵਰਕੌਮ ਦੀ ਸਿਰਮੌਰ ਜਥੇਬੰਦੀ ਇੰਜੀਨੀਅਰ ਐਸੋਸੀਏਸ਼ਨ ਸਟੇਟ ਪੱਧਰੀ ਕਮੇਟੀ ਵਿੱਚ ਭਰਪੂਰ ਯੋਗਦਾਨ  ਦਿੱਤਾ ਗਿਆ।  ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ 32 ਸਾਲ ਦੀ ਸੇਵਾ ਦੌਰਾਨ ਇੰਜਨੀਅਰ ਬਾਂਸਲ ਵੱਲੋਂ ਕਪੂਰਥਲਾ ਅਤੇ ਜਲੰਧਰ ਸਰਕਲ ਵਿੱਚ ਵੱਖ ਵੱਖ ਅਹੁਦਿਆਂ ਤੇ ਬਹੁਤ ਹੀ ਸ਼ਾਨਦਾਰ ਸੇਵਾਵਾਂ ਦਿੱਤੀਆਂ ।  ਇਸ ਦੌਰਾਨ ਇੰਜਨੀਅਰ ਦਰਸ਼ਨ ਸਿੰਘ ਭੰਗੂ ਅਤੇ ਇੰਜੀਨੀਅਰ ਵਿਨੈ ਸ਼ਰਮਾ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਪ੍ਰਬੰਧ ਕੀਤਾ ਗਿਆ ਅਤੇ ਹੋਰਨਾਂ ਤੋਂ ਇਲਾਵਾ ਵਿਦਾਇਗੀ ਪਾਰਟੀ ਵਿੱਚ ਇੰਜੀ ਨਿਰਮਲ ਸਿੰਘ ,ਇੰਜੀਨੀਅਰ ਦਵਿੰਦਰ ਸਿੰਘ ਤੇ ਇੰਜੀ ਅਮਨਦੀਪ ਸਿੰਘ ਤੇ  ਇੰਜੀਨੀਅਰ ਇੰਦਰਪਾਲ ਸਿੰਘ ਭਸੀਨ, ਇੰਜੀਨੀਅਰ ਸੁਖਦੇਵ ਸਿੰਘ ਸਹੋਤਾ ,ਇੰਜੀਨੀਅਰ ਗੁਰਦੀਪ ਸਿੰਘ ਆਦਿ ਹਾਜ਼ਰ ਸਨ ।

ਅੰਤ ਵਿਚ ਇੰਜੀਨੀਅਰ ਰਜਿੰਦਰਪਾਲ ਸਿੰਘ ਬਾਂਸਲ ਵੱਲੋਂ ਆਏ ਹੋਏ ਸਾਰੇ ਹੀ ਮਹਿਮਾਨਾਂ  ਤੇ ਸਮੂਹ ਇੰਜੀਨੀਅਰ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰ ਰਚਨਾ ਮਹੱਤਵਪੂਰਨ ਹੁੰਦੀ ਹੈ
Next article7 ਵਿਅਕਤੀਆਂ ਦੇ ਤੰਬਾਕੂਨੋਸ਼ੀ ਤਹਿਤ ਚਲਾਨ ਕੱਟੇ ਗਏ