ਇਮਾਨਦਾਰੀ ਤੇ ਸਾਦਗੀ ਦੀ ਝਲਕ ਸਨ-ਡਾ. ਮਨਮੋਹਨ ਸਿੰਘ

ਸੰਜੀਵ ਸਿੰਘ ਸੈਣੀ , ਮੋਹਾਲੀ 

 

(ਸਮਾਜ ਵੀਕਲੀ) ਮਹਾਨ ਅਰਥਸ਼ਾਸਤਰੀ ਤੇ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਰਹੇ ਡਾਕਟਰ ਮਨਮੋਹਨ ਸਿੰਘ ਬੀਤੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਨਾਂ ਨੇ ਦੇਸ਼ ਵਿਦੇਸ਼ ਵਿੱਚ ਵੱਖ-ਵੱਖ ਅਹਿਮ ਅਹੁਦਿਆਂ ਤੇ ਰਹਿ ਕੇ ਭਾਰਤ ਸਮੇਤ ਪੂਰੇ ਵਿਸ਼ਵ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਸੀ। ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।ਪਾਕਿਸਤਾਨ ਵਿੱਚ ਪੈਦਾ ਹੋਏ ਡਾ ਮਨਮੋਹਨ ਸਿੰਘ ਜੀ ਨੇ ਆਪਣੀ ਮੁੱਢਲੀ ਪੜ੍ਹਾਈ ਪੰਜਾਬ ਪਾਕਿਸਤਾਨ ਤੋਂ ਕੀਤੀ। ਦੇਸ਼ ਦੀ ਵੰਡ ਸਮੇਂ ਅੰਮ੍ਰਿਤਸਰ ਆ ਕੇ ਉਹਨਾਂ ਨੇ ਹਿੰਦੂ ਕਾਲਜ ਵਿੱਚੋਂ ਬੀਏ ਕੀਤੀ। ਪੜ੍ਹਾਈ ਵਿੱਚ ਹਮੇਸ਼ਾ ਪਹਿਲੇ ਨੰਬਰ ਤੇ ਆਉਂਦੇ। ਯੂਨੀਵਰਸਿਟੀ ਆਫ਼ ਆਕਸਫੋਰਡ ਤੋ ਉੱਚ ਡਿਗਰੀ ਹਾਸਿਲ ਕੀਤੀ। ਅਹਿਮ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰ ਵੀ ਰਹੇ। ਦਿੱਲੀ ਸਕੂਲ ਆਫ ਇਕਨੋਮਿਕਸ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਨੇ ਪੜਾਇਆ ।ਉਹਨਾਂ ਦੇ ਪੜਾਏ ਹੋਏ ਵਿਦਿਆਰਥੀ ਅੱਜ ਵਿਸ਼ਵ ਵਿੱਚ ਅਹਿਮ ਅਹੁਦਿਆਂ ਤੇ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ।ਡਾ ਮਨਮੋਹਨ ਸਿੰਘ ਜੀ ਇਮਾਨਦਾਰੀ, ਸਹਿਨਸ਼ੀਲਤਾ, ਸਾਦਗੀ ਨਾਲ ਜਾਣੇ ਜਾਂਦੇ ਸਨ। ਡਾ ਸਾਹਿਬ ਇੱਕ ਕਰਮ ਯੋਗੀ, ਅਰਥ ਸ਼ਾਸਤਰੀ, ਦੁਨੀਆਂ ਦੇ ਸਭ ਤੋਂ ਵੱਧ ਪੜੇ ਲਿਖੇ 10 ਸਾਲ ਲਗਾਤਾਰ ਦੇਸ਼ ਦੇ ਅਹਿਮ ਅਹੁਦੇ ਤੇ ਰਹੇ। ਦੁਨੀਆਂ ਦੇ ਆਰਬੀਆਈ ਦੇ ਗਵਰਨਰ ਰਹੇ। ਆਪਣੀ ਯੋਗਤਾ ਦੀ ਛਾਪ ਨਾਲ 10 ਸਾਲ ਮੁਲਕ ਦਾ ਰਾਜਭਾਗ ਭੋਗਿਆ। ਰਾਜ ਸਭਾ ਵਿੱਚ ਵਿਰੋਧੀ ਧੀਰ ਦੇ ਨੇਤਾ ਵੀ ਰਹੇ। ਹਾਲਾਂਕਿ ਹੁਣ ਵੀ ਰਾਜਸਭਾ ਦੇ ਮੈਂਬਰ ਸਨ।ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ‘ਚ ਉਨਾਂ ਵੇਲਿਆਂ ਦੇ ਰਹੇ ਰਾਸ਼ਟਰਪਤੀ ਬਰਾਕ ਓਬਾਮਾ ਆਰਥਿਕ ਪੱਖੋਂ ਹਰ ਸਮੱਸਿਆ ਦੇ ਹੱਲ ਲਈ ਮਨਮੋਹਨ ਸਿੰਘ ਨਾਲ ਸਲਾਹ ਮਸ਼ਵਰਾ ਜਰੂਰ ਕਰਦੇ ਸਨ। ਹਰ ਪਾਸੇ ਉਹਨਾਂ ਦੀ ਬੱਲੇ ਬੱਲੇ ਹੋਈ। ਪੀ ਵੀ ਨਰਸਿਮਹਾ ਰਾਓ ਸਰਕਾਰ ਵੇਲੇ ਉਹ ਕੇਂਦਰ ਦੇ ਖਜ਼ਾਨਾ ਮੰਤਰੀ ਰਹੇ। ਕਈ ਦੇਸ਼ ਡਾਕਟਰ ਸਾਹਿਬ ਨੂੰ ਆਪਣਾ ਰੋਲ ਮਾਡਲ ਮੰਨਦੇ ਸਨ। ਮੁਲਕ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਆਨਰੇਰੀ ਡਾਕਟਰ ਦੀ ਡਿਗਰੀ ਦੇ ਕੇ  ਸਾਹਿਬ ਨੂੰ ਸਨਮਾਨਿਤ ਕੀਤਾ। ਪਦਮ ਵਿਭੂਸ਼ਣ ਕਿਤਾਬ ਨਾਲ ਸਨਮਾਨਿਤ ਕੀਤਾ ਗਿਆ। ਹਰੀ ਕ੍ਰਾਂਤੀ ਦਾ ਆਰਥਿਕ ਮਾਡਲ ਵੀ ਡਾਕਟਰ ਮਨਮੋਹਨ ਸਿੰਘ ਜੀ ਵੱਲੋਂ ਤਿਆਰ ਕੀਤਾ ਗਿਆ।ਵਿਦੇਸ਼ੀ ਮੁਦਰਾ ਨੀਤੀ ਨੂੰ ਸਥਿਰ ਬਣਾਉਣ ਤੇ ਆਯਾਤ -ਨਿਰਯਾਤ ‘ਚ ਸੰਤੁਲਨ ਬਣਾਉਣ ਲਈ ਡਾਕਟਰ ਸਾਹਿਬ ਨੇ ਹੀ ਠੋਸ ਨੀਤੀਆਂ ਬਣਾਈਆਂ ਸਨ। ਖੇਤੀ ਤੇ ਛੋਟੇ ਉਦਯੋਗਾਂ ਲਈ ਸਸਤੇ ਕਰਜੇ ਉਪਲੱਬਧ ਕਰਵਾਉਣ ਲਈ ਨਵੀਂ ਨੀਤੀਆਂ ਲਾਗੂ ਕੀਤੀਆਂ ਸਨ । ਬੈਂਕਿੰਗ ਪ੍ਰਣਾਲੀ ਨੂੰ ਸੁਰੱਖਿਆ ਤੇ ਮਜ਼ਬੂਤ ਬਣਾਉਣ ਲਈ ਨੀਤੀਗਤ ਢਾਂਚੇ ਦਾ ਐਲਾਨ ਕੀਤਾ। ਵਿਸ਼ਵ ਪੱਧਰੀ ਆਰਥਿਕ ਮੰਚ ਤੇ ਭਾਰਤ ਦੀ ਪ੍ਰਤਿਨਿਧਿਤਾ  ਕਰਦਿਆਂ ਵਿਕਾਸਸ਼ੀਲ ਦੇਸ਼ਾਂ ਦੀ ਮਹੱਤਵਪੂਰਨ ਆਵਾਜ਼ ਬਣੇ।ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਰਾਈਟ ਟੂ ਇਨਫੋਰਮੇਸ਼ਨ ਕਾਨੂੰਨ ,ਮਨਰੇਗਾ , ਪੇਂਡੂ ਹੈਲਥ ਮਿਸ਼ਨ, ਰਾਸ਼ਟਰੀ ਖੁਰਾਕ ਕਾਨੂੰਨ, ਜ਼ਮੀਨ ਐਕਵਾਇਰ ਤੋਂ ਵੱਧ ਮੁਆਵਜ਼ਾ, ਸਿੱਖਿਆ ਕਾਨੂੰਨ 2009 ਬਣਾਏ। ਉਨਾਂ ਨੇ ਪੰਜ -ਆਬ ਬੱਸ ਨੂੰ ਹਰੀ ਝੰਡੀ ਦਿੱਤੀ ਸੀ। ਆਧਾਰ ਕਾਰਡ ਬਣਾਉਣ ਦੀ ਯੋਜਨਾ ਵੀ ਮਨਮੋਹਨ ਸਿੰਘ ਵੇਲੇ ਬਣੀ। ਧਾਰਮਿਕ ਭੇਦਭਾਵ ਤੋਂ ਉੱਪਰ ਨਿਰਪੱਖ ਸ਼ਖਸ਼ੀਅਤ ਵਜੋਂ ਵਿਚਰਦੇ ਸਨ। ਮੌਜੂਦਾ ਸਰਕਾਰ ਵੇਲੇ ਉਹ ਮੋਦੀ ਸਰਕਾਰ ਵੱਲੋਂ ਐਲਾਨੀ ਨੋਟਬੰਦੀ ਦੇ ਆਲੋਚਕ ਵੀ ਰਹੇ। ਸਾਰੀ ਪਾਰਟੀਆਂ ਦੇ ਆਗੂ ਉਨਾਂ ਦਾ ਆਦਰ ਸਤਿਕਾਰ ਕਰਦੇ ਸਨ। ਉਹ ਇੱਕ ਸੰਸਥਾ ਸਨ।ਡਾਕਟਰ ਮਨਮੋਹਨ ਸਿੰਘ ਜੀ ਦੇ ਜਾਣ ਨਾਲ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਹਨਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਗੀਤ
Next articleਲੇਖਕ ਤੇ ਪੱਤਰਕਾਰ ਬੁੱਧ ਸਿੰਘ ਨੀਲੋਂ ਦਾ ਸਨਮਾਨ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ