ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਡੇਰਾ ਦੋ ਗੁੱਤਾਂ ਵਾਲੇ ਬਾਬੇ ,ਮੈਲੀ ਡੈਮ(ਭੁੱਲੇਵਾਲ ਗੁੱਜਰਾਂ) ਵਿਖੇ 2 ਅਤੇ 3 ਫਰਵਰੀ ਨੂੰ ਉਹਨਾਂ ਦੀ ਬਰਸੀ ਮੌਕੇ ਮੇਲਾ ਕਰਵਾਇਆ ਗਿਆ। । ਇਸ ਮੇਲੇ ਵਿੱਚ ਸੁਖਵਿੰਦਰ ਲੰਗੇਰੀ ਵਲੋਂ ਕਿਤਾਬਾਂ ਅਤੇ ਜਾਦੂ ਦੀ ਚੱਲਦੀ ਫਿਰਦੀ ਦੁਕਾਨ ਲਾਈ ਗਈ । ਬਹੁਤ ਸਾਰੇ ਲੋਕਾਂ ਵਲੋ ਕਿਤਾਬਾਂ ਵੀ ਖਰੀਦੀਆਂ ਗਈਆਂ ਤੇ ਵਿਚਾਰ ਵੀ ਸਾਂਝੇ ਕੀਤੇ ਗਏ । ਖਾਸ ਗੱਲ ਇਹ ਰਹੀ ਕਿ ਸਾਰੀਆਂ ਦੁਕਾਨਾਂ ਡੇਰੇ ਦੇ ਨਾਲ ਲਗਦੇ ਸਿਵਿਆਂ ਵਿੱਚ ਸਨ ,ਜਿੱਥੇ ਲੋਕ ਡਰਦੇ ਘੱਟ ਜਾਂਦੇ ਹਨ। ਬਹੁਤ ਸਾਰੇ ਲੋਕਾਂ ਵਲ੍ਹੋਂ ਇਹੀ ਕਿਹਾ ਜਾਂਦਾ ਹੈ ਕਿ ਦੁਪਹਿਰ ਅਤੇ ਰਾਤ ਨੂੰ ਆਤਮਾਵਾਂ ਅਤੇ ਭੂਤ-ਪ੍ਰੇਤ ਜਾਗਦੇ ਹੁੰਦੇ ਨੇ , ਡਰ ਕਾਰਨ ਲੋਕੀ ਜਾਂਦੇ ਵੀ ਘੱਟ ਨੇ ਕਿ ਕੁਝ ਚੰਭੜ ਨਾ ਜਾਵੇ। ਅਗਰ ਕੋਈ ਸਿਵਿਆਂ ਵਿੱਚੋ ਜਾਂਦਾ ਵੀ ਹੈ ਉਸਨੂੰ ਨਹਾਉਣ ਲਈ ਕਿਹਾ ਜਾਂਦਾ ਹੈ ਤਾਂ ਕਿ ਕੁਝ ਹੋਵੇ ਵੀ ਲਹਿ ਜਾਵੇ । ਤਰਕਸ਼ੀਲ ਸੋਸਾਇਟੀ ਵਲੋਂ ਇਹਨਾਂ ਭੂਤਾਂ-ਭ੍ਰੇਤਾਂ, ਆਤਮਾਵਾਂ ਦਾ ਪਿਛਲੇ ਕਈ ਸਾਲਾਂ ਤੋਂ ਖੰਡਨ ਕੀਤਾ ਜਾ ਰਿਹਾ ਹੈ ਕਿ ਇਸਤਰ੍ਹਾਂ ਦਾ ਕੁਝ ਨੀ ਹੁੰਦਾ ਇਹ ਸਿਰਫ ਸਾਡੇ ਦਿਮਾਗ ਵਿੱਚ ਬੈਠਿਆ ਡਰ ਹੁੰਦਾ ਹੈ। ਸੁਖਵਿੰਦਰ ਲੰਗੇਰੀ ਅਤੇ ਉਹਨਾਂ ਦੇ ਰਿਸ਼ਤੇਦਾਰ ਨੂੰ ਵੀ 2 ਰਾਤਾਂ ਤੇ 2 ਦਿਨ ਸਿਵਿਆਂ ਵਿਚ ਦੁਕਾਨ ਤੇ ਰਹਿਣ ਦਾ ਮੌਕਾ ਮਿਲਿਆ ,ਉਥੇ ਹੀ ਰਾਤ ਨੂੰ ਸੁੱਤੇ ਵੀ ਸੀ ,ਹੋਰ ਵੀ ਬਹੁਤ ਦੁਕਾਨਾਂ ਵਾਲੇ ਰਾਤ ਸਿਵਿਆਂ ਵਿੱਚ ਹੀ ਸੁੱਤੇ ਸੀ । ਸੁਖਵਿੰਦਰ ਲੰਗੇਰੀ ਵਲੋਂ ਦੱਸਿਆ ਗਿਆ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਇਹੋ ਜਿਹਾ ਕੁਝ ਨੀ ਹੁੰਦਾ । ਜਦੋਂ ਅਸੀਂ ਡਰਾਉਣੀਆਂ ਫਿਲਮਾਂ, ਨਾਟਕ ਜਾਂ ਕੋਈ ਕਹਾਣੀ ਕਿਸੇ ਤੋਂ ਦੇਖਦੇ ਸੁਣਦੇ ਹਾਂ ਤਾਂ ਇਹ ਡਰ ਸਾਡੇ ਦਿਮਾਗ ਵਿੱਚ ਪੈਦਾ ਹੋ ਜਾਂਦਾ ਹੈ । ਬਚਪਨ ਤੋਂ ਲੈਕੇ ਬੁਢਾਪੇ ਤੱਕ ਇਹ ਡਰ ਸਾਨੂੰ ਕਿਤੇ ਨਾ ਕਿਤੇ ਡਰਾਉਂਦਾ ਰਹਿੰਦਾ ਹੈ। ਸਾਨੂੰ ਇਸ ਡਰ ਨੂੰ ਖਤਮ ਕਰਕੇ ਵਿਗਿਆਨਕ ਸੋਚ ਨੂੰ ਅਪਨਾਉਣਾ ਚਾਹੀਦਾ ਹੈ । ਡਰ ਖਤਮ ਹੋ ਗਿਆ ਤਾਂ ਅੰਧਵਿਸ਼ਵਾਸ ਜਾਦੂ ਟੂਣੇ ਭੂਤ ਭ੍ਰੇਤ ਆਪੇ ਖਤਮ ਹੋ ਜਾਣਗੇ।
ਸੁਖਵਿੰਦਰ ਲੰਗੇਰੀ 7009894460
https://play.google.com/store/apps/details?id=in.yourhost.samaj