ਮੁੰਬਈ— ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਸ਼ਾਨਦਾਰ ਸਮਾਰੋਹ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਸਿਆਸੀ ਹਸਤੀਆਂ ਅਤੇ ਬਾਲੀਵੁੱਡ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਸਲਮਾਨ ਖਾਨ, ਰਣਬੀਰ ਕਪੂਰ, ਰਣਵੀਰ ਸਿੰਘ ਅਤੇ ਪੂਰਾ ਅੰਬਾਨੀ ਪਰਿਵਾਰ ਤਾਜਪੋਸ਼ੀ ਵਿੱਚ ਸ਼ਾਮਲ ਹੋਣ ਲਈ ਇੱਕਠੇ ਹੋਏ ਇਸ ਮੌਕੇ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਮੈਨੇਜਰ ਪੂਜਾ ਡਡਲਾਨੀ ਦੇ ਨਾਲ ਆਪਣੇ ਪੂਰੇ ਸਵੈਗ ਨਾਲ ਸਹੁੰ ਚੁੱਕ ਸਮਾਗਮ ਵਿੱਚ ਪਹੁੰਚੇ। ਵੀਡੀਓ ‘ਚ ਕਿੰਗ ਖਾਨ ਕਾਲੇ ਰੰਗ ਦੇ ਕੋਟ ਅਤੇ ਕਾਲੇ ਰੰਗ ਦੀ ਟੀ-ਸ਼ਰਟ ‘ਚ ਨਜ਼ਰ ਆ ਰਹੇ ਹਨ। ਉੱਥੇ ਮੌਜੂਦ ਰਾਜਨੀਤੀ ਨਾਲ ਜੁੜੇ ਸਾਰੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਨਾਲ ਸਲਮਾਨ ਖਾਨ ਨੇ ਵੀ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ। ਏਕਨਾਥ ਸ਼ਿੰਦੇ, ਅੰਮ੍ਰਿਤਾ ਫੜਨਵੀਸ ਪਹਿਲਾਂ ਹੀ ਆਜ਼ਾਦ ਮੈਦਾਨ ਪਹੁੰਚ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਫਿਲਮ ਅਭਿਨੇਤਾ ਰਣਬੀਰ ਕਪੂਰ, ਰਣਵੀਰ ਸਿੰਘ ਅਤੇ ਸਚਿਨ ਤੇਂਦੁਲਕਰ ਵੀ ਪਹੁੰਚੇ ਹਨ, ਇਸ ਮੌਕੇ ‘ਤੇ ਮੁਕੇਸ਼ ਅੰਬਾਨੀ ਆਪਣੇ ਬੇਟੇ ਅਨੰਤ ਅੰਬਾਨੀ ਅਤੇ ਨੂੰਹ ਰਾਧਿਕਾ ਮਰਚੈਂਟ ਨਾਲ ਨਜ਼ਰ ਆਏ। ਇਨ੍ਹਾਂ ਤਿੰਨਾਂ ਦਾ ਇਕੱਠਿਆਂ ਦਾ ਇਹ ਵੀਡੀਓ ਕੁਝ ਹੀ ਮਿੰਟਾਂ ‘ਚ ਵਾਇਰਲ ਹੋ ਗਿਆ। ਉੱਥੇ ਮੌਜੂਦ ਸਾਰੀਆਂ ਸਿਆਸੀ ਅਤੇ ਫਿਲਮੀ ਹਸਤੀਆਂ ਅੰਬਾਨੀ ਪਰਿਵਾਰ ਨਾਲ ਗੱਲਬਾਤ ਕਰਦੀਆਂ ਨਜ਼ਰ ਆਈਆਂ।
2 ਹਜ਼ਾਰ ਤੋਂ ਵੱਧ ਵੀ.ਵੀ.ਆਈ.ਪੀ
ਭਾਰਤ ਰਤਨ ਅਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਆਪਣੀ ਪਤਨੀ ਅੰਜਲੀ ਤੇਂਦੁਲਕਰ ਨਾਲ ਸਮਾਰੋਹ ਵਿੱਚ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਬੀਰੇਂਦਰ ਸਰਾਫ਼ ਅਤੇ ਅਨਿਲ ਕਾਕੋਦਕਰ ਵੀ ਸਮਾਗਮ ਦਾ ਹਿੱਸਾ ਬਣੇ। ਸਹੁੰ ਚੁੱਕ ਸਮਾਗਮ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly