ਪੱਟੀ (ਸਮਾਜ ਵੀਕਲੀ): ਮਾਝੇ ਦੇ ਤਰਨਤਾਰਨ ਅੰਮ੍ਰਿਤਸਰ, ਅੰਮ੍ਰਿਤਸਰ ਦਿਹਾਤੀ ਤੇ ਬਟਾਲਾ ਜ਼ਿਲ੍ਹਿਆਂ ਅੰਦਰ ਦਰਜਨ ਤੋਂ ਵੱਧ ਵੱਡੀਆਂ ਲੁੱਟਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਥਾਣਾ ਸਦਰ ਪੱਟੀ ਦੇ ਐੱਸਐੱਚਓ ਸਤਪਾਲ ਸਿੰਘ ਦੀ ਅਗਵਾਈ ਹੇਠ ਲੁੱਟ ਦੇ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਐੱਚਓ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਪਿੰਡ ਚੂਸਲੇਵੜ ਅੰਦਰ ਚੰਦਨ ਦੇ ਘਰ ਛਾਪੇ ਦੌਰਾਨ ਲੁੱਟਾਂ ਕਰਨ ਵਾਲੇ ਮੁੱਖ ਸਰਗਨੇ ਵਰਿੰਦਰ ਸਿੰਘ ਉੱਰਫ ਪੱਪੂ ਵਾਸੀ ਬੈਂਕਾਂ ਥਾਣਾ ਭਿੱਖੀਵਿੰਡ ਤੇ ਉਸ ਦੇ ਚਾਰ ਸਾਥੀਆਂ ਨੂੰ ਇਟਲੀ ਦੇ ਪਿਸਟਲ ਤੇ ਤੇਜ਼ਧਾਰਾਂ ਨਾਲ ਕਾਬੂ ਕੀਤਾ। ਇਨ੍ਹਾਂ ਪਾਸੋਂ ਚੋਰੀ ਦੀ ਗੱਡੀ ਤੇ ਕੁਝ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਗਰੋਹ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਤਰਨਤਾਰਨ ਬਾਈਪਾਸ ਤੋਂ ਹਾਂਡਾ ਸਿਟੀ ਕਾਰ ਤੇ ਅੰਮ੍ਰਿਤਸਰ ਤੋਂ ਵੈਗਨਰ ਤੇ ਅੰਮ੍ਰਿਤਸਰ ਦਿਹਾਤੀ ਤੋਂ ਸਵਿਫਟ ਕਾਰ, ਬਾਬਾ ਬੁੱਢਾ ਸਾਹਿਬ ਨੇੜਿਓਂ ਕਾਰ ਖੋਹਣ ਅਤੇ ਘਰਿਆਲਾ ਮੈਡੀਕਲ ਸਟੋਰ ਤੋਂ 80 ਹਜ਼ਾਰ, ਨਾਕਾ ਭਓਵਾਲ ਪੁਲ ਤੋਂ 93122 ਰੁਪਏ, ਬਟਾਲਾ ’ਚ ਸੁਨਿਆਰੇ ਦੀ ਦੁਕਾਨ ਤੋਂ ਲੁੱਟ ਖੋਹ ਕਰਨ ਸਮੇਤ ਹੋਰ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly