ਅਕਾਲੀ ਦਲ ਨਸਿਆ ਦੇ ਖਿਲਾਫ਼ ਡੱਟ ਕੇ ਲੜਾਈ ਲੜੇਗਾ – ਗੋਲਡੀ, ਗੁਲਜ਼ਾਰ, ਹਰਪਾਲ।
ਦਿੜ੍ਹਬਾ ਮੰਡੀ ਨਕੋਦਰ ਮਹਿਤਪਰ (ਹਰਜਿੰਦਰ ਪਾਲ ਛਾਬੜਾ) –ਸ੍ਰੋਮਣੀ ਅਕਾਲੀ ਦਲ ਬਾਦਲ ਦੀ ਹਲਕਾ ਦਿੜ੍ਹਬਾ ਨਾਲ ਸੰਬੰਧਿਤ ਜਥੇਬੰਦੀ ਦੀ ਅਹਿਮ ਮੀਟਿੰਗ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਣਕ ਦੀ ਅਗਵਾਈ ਵਿੱਚ ਅੱਜ ਹਲਕਾ ਦਿੜ੍ਹਬਾ ਦੇ ਅਬਜਰਬਰ ਪੀਏਡੀਬੀ ਦੇ ਚੇਅਰਮੈਨ ਸ੍ ਹਰਪਾਲ ਸਿੰਘ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਪਾਰਟੀ ਦੇ ਕੌਮੀ ਬੁਲਾਰੇ ਸ੍ ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸੰਗਰੂਰ ਉਚੇਚੇ ਤੌਰ ਤੇ ਪਹੁੰਚੇ। ਵੱਡੀ ਗਿਣਤੀ ਵਿੱਚ ਪੁੱਜੇ ਅਕਾਲੀ ਦਲ ਦੇ ਸਥਾਨਕ ਆਗੂਆਂ ਤੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਪਾਰਟੀ ਦੇ ਵਫ਼ਾਦਾਰ ਦੂਰਅੰਦੇਸ਼ੀ ਸੋਚ ਦੇ ਮਾਲਕ ਸਵ ਕੋਚ ਗੁਰਮੇਲ ਸਿੰਘ ਲਈ ਮੌਨ ਰੱਖਿਆ ਗਿਆ।ਇਸ ਮੀਟਿੰਗ ਦਾ ਮੁੱਖ ਏਜੰਡਾ ਪੰਜਾਬ ਵਿੱਚ ਨਸਿਆ ਨੂੰ ਰੋਕਣ ਲਈ ਪਾਰਟੀ ਪ੍ਧਾਨ ਸ੍ ਸੁਖਬੀਰ ਸਿੰਘ ਬਾਦਲ ਵਲੋਂ ਵਿਸੇਸ ਮੁਹਿੰਮ ਸ਼ੁਰੂ ਕਰਨ ਲਈ ਵਰਕਰਾਂ ਨੂੰ ਅਪੀਲ ਕੀਤੀ ਅਤੇ ਆਉਂਦੀਆਂ ਜਿਲਾ ਪ੍ਰੀਸਦ, ਬਲਾਕ ਸੰਮਤੀ ਚੋਣਾਂ, ਪੰਚਾਇਤੀ ਚੋਣਾਂ ਲਈ ਤਿਆਰੀ ਕਰਨ ਲਈ ਵਰਕਰਾਂ ਨੂੰ ਪ੍ਰੇਰਿਤ ਕੀਤਾ।ਮੀਟਿੰਗ ਦੌਰਾਨ ਸ੍ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਨਸਿਆ ਦਾ ਦਰਿਆ ਵਗ ਰਿਹਾ ਹੈ। ਜਿਸ ਨੂੰ ਠੱਲਣ ਵਿੱਚ ਆਪ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਜਿੰਨਾ ਮੁੱਦਿਆਂ ਨੂੰ ਮੁੱਖ ਰੱਖ ਕੇ ਸ੍ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਸਰਕਾਰ ਬਣਾਈ ਸੀ ਅੱਜ ਆਪ ਸਰਕਾਰ ਉਨ੍ਹਾਂ ਮੁੱਦਿਆਂ ਤੇ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਅੱਜ ਸੂਬੇ ਵਿੱਚ ਨਸਿਆ, ਮਹਿੰਗਾਈ, ਭਿ੍ਸਟਾਚਾਰ ਸਿਖਰਾਂ ਤੇ ਹੈ। ਉਨ੍ਹਾਂ ਅਕਾਲੀ ਦਲ ਦੇ ਵਰਕਰਾਂ ਨੂੰ ਤਕੜੇ ਹੋ ਕੇ ਕੰਮ ਦੀ ਅਪੀਲ ਕੀਤੀ।ਇਸ ਮੌਕੇ ਹਲਕਾ ਦਿੜ੍ਹਬਾ ਦੇ ਇੰਚਾਰਜ ਸ੍ ਗੁਲਜ਼ਾਰ ਸਿੰਘ ਮੂਣਕ ਨੇ ਕਿਹਾ ਕਿ ਅੱਜ ਪੰਜਾਬ ਦਾ ਮਾਹੌਲ ਬਿਲਕੁਲ ਵੀ ਸਾਂਤੀ ਵਾਲਾ ਨਹੀਂ ਰਿਹਾ। ਅਮਨ ਕਾਨੂੰਨ ਦੀ ਸਥਿਤੀ ਬਹੁਤ ਖਰਾਬ ਹੈ। ਅੱਜ ਪੰਜਾਬ ਦੀ ਖੁਸਹਾਲੀ ਲਈ ਸ੍ ਸੁਖਬੀਰ ਸਿੰਘ ਬਾਦਲ ਦੇ ਹੱਥ ਸੂਬੇ ਦੀ ਵਾਂਗਡੋਰ ਦੇਣ ਦੀ ਲੋੜ ਹੈ।ਇਸ ਮੌਕੇ ਸ੍ ਹਰਪਾਲ ਸਿੰਘ ਖਡਿਆਲ ਹਲਕਾ ਅਬਜਰਬਰ ਚੇਅਰਮੈਨ ਪੀਏਡੀਬੀ ਸੁਨਾਮ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਜਿਲਾ ਪ੍ਰੀਸਦ, ਬਲਾਕ ਸੰਮਤੀ, ਪੰਚਾਇਤ ਚੋਣਾਂ ਵਿੱਚ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਨੂੰ ਮਜਬੂਤ ਬਨਾਉਣ ਲਈ ਅੱਜ ਸਾਰੇ ਵਰਕਰਾਂ ਨੂੰ ਇੱਕਠੇ ਕੀਤਾ ਹੈ। ਉਨ੍ਹਾਂ ਰਿਹਾ ਕਿ ਪੰਜਾਬ ਦੇ ਲੋਕਾਂ ਦਾ ਰੁਝਾਨ ਮੁੜ ਆਪਣੀ ਮਾਂ ਪਾਰਟੀ ਅਕਾਲੀ ਦਲ ਵੱਲ ਹੋ ਗਿਆ ਹੈ। ਮੌਜੂਦਾ ਸਰਕਾਰ ਤੋਂ ਸੂਬੇ ਦਾ ਹਰ ਵਰਗ ਦੁਖੀ ਹੈ।ਇਸ ਮੌਕੇ ਕੋਰ ਕਮੇਟੀ ਮੈਂਬਰ ਬਲਕਾਰ ਸਿੰਘ ਘੁਮਾਣ, ਸ਼ਹਿਰੀ ਪ੍ਧਾਨ ਸਤਗੁਰ ਸਿੰਘ ਘੁਮਾਣ, ਕੇਵਲ ਸਿੰਘ ਡਸਕਾ, ਓਪਿੰਦਰ ਸਿੰਘ ਹਨੀ ਛਾਜਲੀ, ਚਮਕੌਰ ਸਿੰਘ ਧਰਮਗੜ੍ਹ , ਹਰਬੰਸ ਸਿੰਘ ਖੜਿਆਲ , ਬਿਕਰ ਸਿੰਘ ਪਾਟਿਆਂਵਾਲੀ, ਗੁਰਲਾਲ ਸਿੰਘ ਰੱਤਾ ਜੋਤੀ ਸਰਪੰਚ ਰੱਤਾ ਖੇੜਾ ,ਅਵਤਾਰ ਸਿੰਘ ਚੱਠਾ ਜੱਗਾ ਸਿੰਘ ਸਰਪੰਚ, ਜੱਗਾ ਸਿੰਘ ਫਤਿਹਗੜ੍ਹ, ਸਤਿਗੁਰ ਸਿੰਘ ਪ੍ਰਧਾਨ, ਜੱਗਾ ਸਿੰਘ ਮੋੜਾ, ਰਘਬੀਰ ਸਿੰਘ ਜਥੇਦਾਰ ਖੜਿਆਲ , ਪਾਲੀ ਸਰਪੰਚ ਲੀਲੋਵਾਲ ,ਰੋਹੀ ਸਿੰਘ ਹਲਵਾਈ ਖਡਿਆਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly