ਕਪੂਰਥਲਾ , (ਕੌੜਾ)- ਪਿੰਡ ਪਰਵੇਜ਼ ਨਗਰ ਵਿਖੇ ਹੋਮਿਓਪੈਥੀ ਅਤੇ ਫਿਜ਼ਿਓਥਰੈਪੀ ਦਾ ਮੁਫ਼ਤ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਪਿੰਡ ਵਾਲਿਆ ਦੇ ਇਸ ਚੰਗੇ ਕਾਰਜ ਲਈ ਧੰਨਵਾਦ ਕੀਤਾ,ਤੇ ਡਾ. ਨਵਜੋਤ ਕੌਰ,ਡਾ. ਦਪਿੰਦਰ ਸਿੰਘ ਅਤੇ ਡਾ . ਅਮਨਦੀਪ ਸਿੰਘ ਨੂੰ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਦੌਰਾਨ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਲੋਕ ਭਲਾਈ ਦੇ ਹਰੇਕ ਕਾਰਜ ਲਈ ਰਾਣਾ ਪਰਿਵਾਰ ਲੋਕਾਂ ਨਾਲ ਚਟਾਨ ਵਾਂਗ ਖੜਾ ਹੈ। ਰਾਣਾ ਨੇ ਕਿਹਾ ਡਾ. ਨਵਜੋਤ ਕੌਰ,.ਡਾ ਦਪਿੰਦਰ ਸਿੰਘ ਅਤੇ ਡਾ. ਅਮਨਦੀਪ ਵਰਗੇ ਡਾਕਟਰਾਂ ਦੀ ਸਮਾਜ ਨੂੰ ਬਹੁਤ ਲੋੜ ਹੈ। ਇਸ ਕੈਂਪ ਦਾ ਵੱਡੀ ਗਿਣਤੀ ਵਿੱਚ ਮਰੀਜਾਂ ਨੇ ਲਾਭ ਉਠਾਇਆ।ਇਸ ਦੌਰਾਨ ਨੰਬਰਦਾਰ ਬਲਕਾਰ ਸਿੰਘ, ਅਜੀਤ ਸਿੰਘ ਰਾਜੂ ਚੇਅਰਮੈਨ,ਕੁਲਦੀਪ ਸਿੰਘ, ਮੁਖਤਾਰ ਸਿੰਘ, ਕਰਨਵੀਰ ਸਿੰਘ ਖਾਲਸਾ, ਭੁਪਿੰਦਰ ਸਿੰਘ ਸਰਪੰਚ, ਜਸਵਿੰਦਰ ਸਿੰਘ ਮੈਂਬਰ, ਕੁਲਦੀਪ ਸਿੰਘ ਮਿੰਟਾ, ਸੁਖਵਿੰਦਰ ਸਿੰਘ ਫੌਜੀ, ਗੁਰਦੇਵ ਸਿੰਘ ਫੌਜੀ, ਨੰਬਰਦਾਰ ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly