(ਸਮਾਜ ਵੀਕਲੀ)
ਜ਼ਿੰਦਗੀ ਦੇਵਿੱਚ ਕੁੱਝ ਖਾਸ ਨਹੀਂ ਰਿਹਾ,
ਜੀਣ ਦਾ ਵੀ ਹੁਣ ਅਹਿਸਾਸ ਨਹੀਂ ਰਿਹਾ,
ਰੱਬ ਦੀ ਕਰੋਪੀ ਦਾ ਕਹਿਰ ਐਸਾ ਢਹਿ ਗਿਆ
ਤੀਲਾ-ਤੀਲਾ ਕਰ ਕੁਝ ਜੋੜਿਆ ਸਮਾਨ ਸੀ,
ਕੱਖਾਂ ਕਾਨਿਆਂ ਦਾ ਇੱਕ ਛੱਤਿਆ ਮਕਾਨ ਸੀ,
ਪਲਾਂ ਵਿੱਚ ਪਾਣੀ ਦੇ ਵਹਾਅ ਵਿੱਚ ਵਹਿ ਗਿਆ,
ਧੀ ਦੇ ਵਿਆਹ ਲਈ ਬਣਾਇਆ ਕੁਝ ਦਾਜ ਸੀ,
ਪਤਾ ਨਹੀਂ ਚੰਦਰੀ ਕਿਉਂ ਐਨੀ ਬੇ- ਭਾਗ ਸੀ,
ਜੰਮਦੀ ਦੀ ਮਾਂ ਮੁੱਕੀ,ਹੁਣ ਵਿਆਹ ਵਿੱਚ ਰਹਿ ਗਿਆ,
ਹੰਝੂਆਂ ਦਾ ਹੜ੍ਹ ਦਿਨ ਰਾਤ ਵਗੀ ਜਾਂਦਾ ਹੈ,
ਮੌਤ ਨਾਲ਼ੋਂ ਵੱਧ ਔਖਾ ਜੀਣਾ ਲੱਗੀ ਜਾਂਦਾ ਹੈ,
ਪਤਾ ਨਹੀਂ ਰੱਬ ਵੀ ਕਿਉਂ ਜੜ੍ਹਾਂ ਵਿੱਚ ਬਹਿ ਗਿਆ,
ਖ਼ੌਰੇ ਕੀ ਪ੍ਰਿੰਸ ਹਾਲੀਂ ਹੋਰ ਕੀ ਕੀ ਵੇਖਣਾ,
ਬੁੱਢੇ ਵਾਰੇ ਹੱਡਾਂ ਨੇ ਕਿੰਨਾ ਕੁ ਦੁੱਖ ਦੇਖਣਾ,
ਉਂਝ ਤਾਂ ਇਹ ਦੁਨੀਆਂ ਤੋਂ ਜੀਅ ਜਿਹਾ ਲਹਿ ਗਿਆ,
ਰਣਬੀਰ ਸਿੰਘ ਪ੍ਰਿੰਸ(ਸ਼ਾਹਪੁਰ ਕਲਾਂ)
ਆਫ਼ਿਸਰ ਕਾਲੋਨੀ ਸੰਗਰੂਰ 148001
9872299613
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly